ਗੈਸ ਸਿਲੰਡਰ ਮਹਿੰਗੇ ਹੋਣ ਤੋਂ ਬਾਅਦ ਪਠਾਨਕੋਟ 'ਚ ਮਹਿਲਾਵਾਂ ਨੇ ਕੇਂਦਰ ਸਰਕਾਰ ਵਿਰੁੱਧ ਕੀਤਾ ਪ੍ਰਦਰਸ਼ਨ - Pathankot news

🎬 Watch Now: Feature Video

thumbnail

By

Published : Feb 15, 2020, 12:54 PM IST

ਫਰਵਰੀ ਮਹੀਨੇ 'ਚ ਇੱਕ ਵਾਰ ਮੁੜ ਤੋਂ ਰਸੋਈ ਗੈਸ ਦੀਆਂ ਕੀਮਤਾਂ 'ਚ ਵਾਧਾ ਹੋਇਆ ਹੈ। ਰਸੋਈ ਗੈਸ ਦੀਆਂ ਕੀਮਤਾਂ 'ਚ ਵਾਧੇ ਨੇ ਲੋਕਾਂ ਦੀ ਜ਼ੇਬ 'ਚ ਭਾਰੀ ਅਸਰ ਪਾਇਆ ਹੈ। ਇਸ ਨੂੰ ਲੈ ਕੇ ਪਠਾਨਕੋਟ ਦੀ ਮਹਿਲਾਵਾਂ ਨੇ ਕੇਂਦਰ ਸਰਕਾਰ ਵਿਰੁੱਧ ਜ਼ੋਰਦਾਰ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀ ਮਹਿਲਾਵਾਂ ਨੇ ਕਿਹਾ ਕਿ ਉਹ ਪਹਿਲੇ ਹੀ ਮਹਿੰਗਾਈ ਦੀ ਮਾਰ ਝੱਲ ਰਹੀਆਂ ਹਨ। ਅਜਿਹੇ 'ਚ ਇੱਕ ਵਾਰ ਮੁੜ ਘਰੇਲੂ ਗੈਸ ਦੀਆਂ ਕੀਮਤਾਂ ਵੱਧ ਹੋਣ ਕਾਰਨ ਉਨ੍ਹਾਂ ਉੱਤੇ ਮਹਿੰਗਾਈ ਦਾ ਬੋਝ ਹੋਰ ਪੈ ਗਿਆ ਹੈ। ਉਨ੍ਹਾਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਮਹਿੰਗੀ ਹੋਈ ਰਸੋਈ ਗੈਸ ਦੀ ਕੀਮਤ ਨੂੰ ਘੱਟ ਕਰੇ ਤਾਂ ਜੋ ਉਨ੍ਹਾਂ 'ਤੇ ਮਹਿੰਗਾਈ ਦਾ ਬੋਝ ਘੱਟ ਸਕੇ।

ABOUT THE AUTHOR

author-img

...view details

ETV Bharat Logo

Copyright © 2025 Ushodaya Enterprises Pvt. Ltd., All Rights Reserved.