ਮਹਿਲਾ ਨੇ ਪੁਲਿਸ ਮੁਲਾਜ਼ਮ ਨਾਲ ਕੀਤੀ ਕੁੱਟਮਾਰ, ਵੇਖੋ ਵੀਡੀਓ - ਪਠਾਨਕੋਟ
🎬 Watch Now: Feature Video
ਪਠਾਨਕੋਟ :ਸ਼ਹਿਰ 'ਚ ਸੜਕ ਵਿਚਾਲੇ ਇੱਕ ਮਹਿਲਾ ਤੇ ਮਹਿਲਾ ਪੁਲਿਸ ਦੇ ਗੁੱਤਮਗੁੱਥੀ ਹੋਣ ਦੀ ਵੀਡੀਓ ਸਾਹਮਣੇ ਆਈ ਹੈ। ਇਥੇ ਇੱਕ ਮਹਿਲਾ ਨੇ ਪੁਲਿਸ ਕਾਰਵਾਈ ਤੋਂ ਨਾਰਾਜ਼ ਹੋ ਕੇ ਪਹਿਲਾਂ ਬਾਜ਼ਾਰ ਵਿੱਚ ਤੇ ਫੇਰ ਪੁਲਿਸ ਸਟੇਸ਼ਨ ਵਿੱਚ ਜਮ ਕੇ ਹੰਗਾਮਾ ਕੀਤਾ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐਸਐਚਓ ਦਵਿੰਦਰ ਪ੍ਰਕਾਸ਼ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਹਾਈਵੇ 'ਤੇ ਇੱਕ ਮਹਿਲਾ ਤੇਜ਼ ਰਫ਼ਤਾਰ ਗੱਡੀ ਚਲਾ ਰਹੀ ਹੈ। ਜਦੋਂ ਉਸ ਮਹਿਲਾ ਨੂੰ ਪੁਲਿਸ ਟੀਮ ਵੱਲੋਂ ਰੋਕਿਆ ਗਿਆ ਤਾਂ ਉਸ ਨੇ ਹੰਗਾਮਾ ਸ਼ੁਰੂ ਕਰ ਦਿੱਤਾ ਤੇ ਮਹਿਲਾ ਪੁਲਿਸ ਕਰਮਚਾਰੀ ਨਾਲ ਹਾਥੋਪਾਈ ਵੀ ਕੀਤੀ। ਇਹ ਘਟਨਾ ਕੈਮਰੇ 'ਚ ਕੈਦ ਹੋ ਗਈ। ਪੁਲਿਸ ਵੱਲੋ ਮਹਿਲਾ ਦੇ ਖਿਲਾਫ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।