ਲੁਧਿਆਣਾ ਦੇ ਹੈਬੋਵਾਲ ਨੇੜੇ ਰਿਹਾਇਸ਼ੀ ਇਲਾਕੇ 'ਚ ਵੜਿਆ ਜੰਗਲੀ ਸਾਂਭਰ - ਲੁਧਿਆਣਾ ਨਿਊਜ਼ ਅਪਡੇਟ
🎬 Watch Now: Feature Video
ਲੁਧਿਆਣਾ ਦੇ ਹੈਬੋਵਾਲ ਵਿਖੇ ਉਸ ਵੇਲੇ ਭਗਦੜ ਮਚ ਗਈ ਜਦੋਂ ਇੱਕ ਸਾਂਭਰ ਰਿਹਾਇਸ਼ੀ ਇਲਾਕੇ 'ਚ ਆ ਵੜਿਆ। ਇਸ ਦੌਰਾਨ ਕਈ ਲੋਕਾਂ ਨੇ ਸਾਂਭਰ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਉਹ ਸਫਲ ਨਾ ਹੋ ਸਕੇ। ਇਸ ਤੋਂ ਬਾਅਦ ਤੁਰੰਤ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਨਾ ਦਿੱਤੀ ਗਈ। ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੇ ਪਹੁੰਚ ਕੇ ਉਸ ਨੂੰ ਕੜੀ ਮੁਸ਼ੱਕਤ ਤੋਂ ਬਾਅਦ ਇੱਕ ਖਾਲੀ ਪਲਾਟ 'ਚ ਜਾਲ ਵਿਛਾ ਕੇ ਕਾਬੂ ਕੀਤਾ ਗਿਆ। ਦੱਸਣਯੋਗ ਹੈ ਕਿ ਜੰਗਲੀ ਸਾਂਭਰ ਠੰਡ ਵੱਧ ਜਾਣ ਕਾਰਨ ਰਿਹਾਇਸ਼ੀ ਖੇਤਰਾਂ 'ਚ ਆ ਜਾਂਦੇ ਹਨ।