ਜਲੰਧਰ ਦੇ ਬਜ਼ੁਰਗ ਜੋੜੇ ਲਈ ਕੌਣ ਬਣੇਗਾ ਆਸਰਾ ?
🎬 Watch Now: Feature Video
ਜੰਲਧਰ: ਕੋਰੋਨਾ ਵਾਇਰਸ ਕਾਰਨ ਪੂਰੀ ਦੁਨੀਆਂ ਵਿੱਚ ਖੌਫ ਦਾ ਮਾਹੌਲ ਬਣਿਆ ਹੋਇਆ ਹੈ। ਇਸ ਦੇ ਚੱਲਦਿਆਂ ਸਭ ਦੇਸ਼ਾਂ ਦੀਆਂ ਸਰਕਾਰਾਂ ਇਸ ਬੀਮਾਰੀ ਤੋਂ ਨਜਿੱਠਣ ਲਈ ਨਿਰੰਤਰ ਕੋਸ਼ਿਸ਼ ਕਰ ਰਹੀਆਂ ਹਨ। ਉੱਥੇ ਹੀ ਇਸ ਬੀਮਾਰੀ ਦੇ ਚੱਲਦਿਆਂ ਗ਼ਰੀਬ ਲੋਕਾਂ ਨੂੰ ਆਪਣਾ ਪੇਟ ਪਾਲਣਾ ਬੇਹੱਦ ਮੁਸ਼ਕਿਲ ਹੋਇਆ ਪਿਆ ਹੈ। ਖਾਸ ਕਰਕੇ ਉਹ ਲੋਕ ਜੋ ਰੋਜ਼ਮਰਾ ਦੇ ਕੰਮ ਕਰਕੇ ਆਪਣਾ ਪੇਟ ਪਾਲਦੇ ਹਨ ਅਤੇ ਮੰਗ ਕੇ ਖਾਣ ਤੋਂ ਕਤਰਾਉਂਦੇ ਹਨ। ਜਲੰਧਰ ਦੇ ਰਹਿਣ ਵਾਲੇ ਬੰਸੀ ਲਾਲ ਜੋ ਕਿ ਪੇਸ਼ੇ ਤੋਂ ਮੰਜੇ ਬਣਾਉਣ ਦਾ ਕੰਮ ਕਰਦੇ ਹਨ ਉਹ ਰੋਜ਼ ਫੇਰੀ ਲਗਾ ਕੇ ਲੋਕਾਂ ਦੇ ਫੋਲਡਿੰਗ ਮੰਜੇ ਬਣਾਉਂਦੇ ਸਨ। ਪਰ ਲੌਕਡਾਊਨ ਦੇ ਕਾਰਨ ਉਨ੍ਹਾਂ ਨੂੰ ਆਪਣੇ ਘਰ ਹੀ ਰਹਿਣਾ ਪੈ ਰਿਹਾ ਹੈ। ਇਸ ਦੇ ਚੱਲਦਿਆਂ ਉਨ੍ਹਾਂ ਨੂੰ ਆਪਣੇ ਪਰਿਵਾਰ ਦਾ ਪੇਟ ਪਾਲਣ 'ਚ ਬੇਹੱਦ ਮੁਸ਼ਕਿਲ ਹੋ ਰਹੀ ਹੈ। ਉੱਥੇ ਹੀ ਉਨ੍ਹਾਂ ਦੀ ਪਤਨੀ ਨੇ ਦੱਸਿਆ ਕਿ ਜੋ ਘਰ ਵਿੱਚ ਰਾਸ਼ਨ ਸੀ ਉਹ ਹੁਣ ਖ਼ਤਮ ਹੋ ਚੁੱਕਿਆ ਹੈ। ਇਸ ਦੇ ਚੱਲਦਿਆਂ ਉਨ੍ਹਾਂ ਨੂੰ ਇੱਕ ਦਿਨ ਵਿੱਚ ਇੱਕ ਟਾਈਮ ਵੀ ਕਦੇ ਕਦੇ ਰੋਟੀ ਖਾਣੀ ਪੈ ਰਹੀ ਹੈ। ਉਨ੍ਹਾਂ ਸਰਕਾਰ ਨੂੰ ਗੁਜ਼ਾਰਿਸ਼ ਕੀਤੀ ਕਿ ਜੇ ਸਰਕਾਰ ਅਜਿਹੇ ਲੋਕ ਦਾਨ ਕਰਦੀ ਹੈ ਤਾਂ ਸਾਰਿਆਂ ਦੀ ਰੋਟੀ ਦਾ ਵਿਵਸਥਾ ਪੂਰੀ ਕਰਨੀ ਚਾਹੀਦੀ ਹੈ।