ਫਰੀਦਕੋਟ: ਪੰਜਾਬੀ ਸਿਨੇਮਾਂ ਦੇ ਨਿਰਦੇਸ਼ਕਾਂ ਵਿੱਚ ਅਪਣਾ ਸ਼ੁਮਾਰ ਕਰਵਾਉਣ 'ਚ ਸਫ਼ਲ ਰਹੇ ਫ਼ਿਲਮਕਾਰ ਮੁਸ਼ਤਾਕ ਪਾਸ਼ਾ ਬਤੌਰ ਨਿਰਦੇਸ਼ਕ ਅਪਣੀ ਨਵੀਂ ਹਿੰਦੀ ਫ਼ਿਲਮ 'ਚਰਿੱਤਰਹੀਨ' ਦਾ ਨਿਰਦੇਸ਼ਨ ਕਰਨ ਜਾ ਰਹੇ ਹਨ। ਉਨ੍ਹਾਂ ਦੀ ਸ਼ਾਨਦਾਰ ਨਿਰਦੇਸ਼ਨ ਸਮਰੱਥਾ ਦਾ ਇਜ਼ਹਾਰ ਕਰਵਾਉਣ ਜਾ ਰਹੀ ਇਹ ਫ਼ਿਲਮ ਜਲਦ ਆਨ ਫਲੌਰ ਪੜਾਅ ਦਾ ਹਿੱਸਾ ਬਣਨ ਜਾ ਰਹੀ ਹੈ।
ਬਿੱਗ ਸੈੱਟਅੱਪ ਅਤੇ ਮੇਨ ਸਟ੍ਰੀਮ ਸਿਨੇਮਾਂ ਪੈਟਰਨ ਤੋਂ ਹਟ ਕੇ ਬਣਾਈ ਜਾ ਰਹੀ ਅਤੇ ਮੋਸ਼ਨ ਪਿਕਚਰਜ਼ ਦੇ ਬੈਨਰ ਹੇਠ ਬਣਾਈ ਜਾ ਰਹੀ ਇਸ ਹਿੰਦੀ ਫ਼ਿਲਮ ਦੇ ਪ੍ਰੀ ਪ੍ਰੋਡੋਕਸ਼ਨ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ। ਇਸ ਸਬੰਧੀ ਫਿਲਮਕਾਰ ਪੂਰੀ ਤਕਨੀਕੀ ਟੀਮ ਸਮੇਤ ਰਾਜਸਥਾਨ ਦੇ ਬੀਕਾਨੇਰ ਪਹੁੰਚ ਚੁੱਕੇ ਹਨ ਅਤੇ ਫ਼ਿਲਮ ਲਈ ਲੋਕੋਸ਼ਨਜ਼ ਅਤੇ ਹੋਰ ਅਹਿਮ ਫਿਲਮਾਂਕਣ ਤਿਆਰੀਆਂ ਨੂੰ ਤੇਜ਼ੀ ਨਾਲ ਅੰਜ਼ਾਮ ਦੇਣ ਵਿੱਚ ਜੁੱਟ ਚੁੱਕੇ ਹਨ।
ਨਵੇਂ ਸਾਲ ਦੇ ਅਗਾਜ਼ ਦੌਰਾਨ ਸ਼ੂਟਿੰਗ ਪੜਾਅ ਵੱਲ ਵਧਣ ਜਾ ਰਹੀ ਇਸ ਫ਼ਿਲਮ ਸਬੰਧੀ ਹੋਰ ਵਿਸਥਾਰਕ ਜਾਣਕਾਰੀ ਸਾਂਝੀ ਕਰਦਿਆ ਨਿਰਦੇਸ਼ਕ ਮੁਸ਼ਤਾਕ ਪਾਸ਼ਾ ਨੇ ਦੱਸਿਆ ਕਿ ਰਾਜਸਥਾਨ ਦੇ ਬੈਕਡ੍ਰਾਪ ਅਧਾਰਿਤ ਇਸ ਫ਼ਿਲਮ ਨੂੰ ਬੇਹੱਦ ਭਾਵਪੂਰਨ ਅਤੇ ਨਿਵੇਕਲੇ ਕਹਾਣੀ-ਸਾਰ ਅਧੀਨ ਦਰਸ਼ਕਾਂ ਸਨਮੁੱਖ ਕੀਤਾ ਜਾਵੇਗਾ। ਇਸ ਦੀ ਜਿਆਦਾਤਰ ਸ਼ੂਟਿੰਗ ਬੀਕਾਨੇਰ ਦੇ ਵੱਖ-ਵੱਖ ਹਿੱਸਿਆ ਵਿਖੇ ਮੁਕੰਮਲ ਕੀਤੀ ਜਾਵੇਗੀ।
ਟੈਲੀਵਿਜ਼ਨ ਦੀ ਦੁਨੀਆ ਤੋਂ ਅਪਣੇ ਨਿਰਦੇਸ਼ਨ ਸਫ਼ਰ ਦਾ ਅਗਾਜ਼ ਕਰਨ ਵਾਲੇ ਨਿਰਦੇਸ਼ਕ ਮੁਸ਼ਤਾਕ ਪਾਸ਼ਾ ਪੰਜਾਬੀ ਸਿਨੇਮਾਂ ਲਈ ਬਣੀਆ ਕਈ ਵੱਡੀਆ ਅਤੇ ਚਰਚਿਤ ਫਿਲਮਾਂ ਵੀ ਨਿਰਦੇਸ਼ਿਤ ਕਰ ਚੁੱਕੇ ਹਨ। ਉਨ੍ਹਾਂ ਵੱਲੋਂ ਨਿਰਦੇਸ਼ਿਤ ਕੀਤੀਆਂ ਫਿਲਮਾਂ ਵਿੱਚ ਸਾਲ 2018 ਵਿੱਚ ਆਈ ਬੱਬੂ ਮਾਨ ਸਟਾਰਰ 'ਬੰਜਾਰਾ: ਦ ਟਰੱਕ ਡਰਾਈਵਰ' ਤੋਂ ਇਲਾਵਾ ਹਰੀਸ਼ ਵਰਮਾ ਨਾਲ 'ਵਿਆਹ 70 ਕਿਲੋਮੀਟਰ' ਅਤੇ 'ਮੈਂ ਤੁੰ ਅਸੀ ਤੁਸੀ' ਆਦਿ ਸ਼ੁਮਾਰ ਰਹੀਆ ਹਨ।
ਇਹ ਵੀ ਪੜ੍ਹੋ:-