ਨਵੀਂ ਦਿੱਲੀ: ਮੋਬਾਈਲ ਰਿਚਾਰਜ ਕਰਨ ਵਾਲੇ ਉਪਭੋਗਤਾਵਾਂ ਲਈ ਰਾਹਤ ਦੀ ਖ਼ਬਰ ਹੈ, ਖਾਸ ਤੌਰ 'ਤੇ ਜਿਹੜੇ ਲੋਕ ਘੱਟ ਪੈਸਿਆਂ ਵਿੱਚ ਰਿਚਾਰਜ ਕਰਵਾਉਣਾ ਚਾਹੁੰਦੇ ਹਨ ਅਤੇ ਕਿਸੇ ਵੀ ਤਰ੍ਹਾਂ ਦੇ ਡੇਟਾ ਦੀ ਵਰਤੋਂ ਨਹੀਂ ਕਰਦੇ ਹਨ। ਸਾਡੇ ਦੇਸ਼ ਵਿੱਚ ਵੱਡੀ ਗਿਣਤੀ ਵਿੱਚ ਅਜਿਹੇ ਲੋਕ ਹਨ ਜਿਨ੍ਹਾਂ ਕੋਲ ਮੋਬਾਈਲ ਫ਼ੋਨ ਹੈ ਪਰ ਉਹ ਇਸ ਦੀ ਵਰਤੋਂ ਸਿਰਫ਼ ਕਾਲ ਕਰਨ ਲਈ ਕਰਦੇ ਹਨ।
ਅਜਿਹੇ ਲੋਕਾਂ ਨੂੰ ਰਾਹਤ ਦੇਣ ਲਈ ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ ਯਾਨੀ ਟਰਾਈ ਨੇ ਆਪਣੇ ਟੈਰਿਫ ਨਿਯਮਾਂ 'ਚ ਬਦਲਾਅ ਕੀਤਾ ਹੈ। ਟਰਾਈ ਨੇ ਕਿਹਾ ਹੈ ਕਿ ਉਨ੍ਹਾਂ ਲੋਕਾਂ ਲਈ ਇੱਕ ਵਿਸ਼ੇਸ਼ ਰਿਚਾਰਜ ਕੂਪਨ ਜਾਰੀ ਕੀਤਾ ਗਿਆ ਹੈ ਜੋ ਸਿਰਫ਼ ਕਾਲ ਕਰਨ ਲਈ ਆਪਣੇ ਮੋਬਾਈਲ ਦੀ ਵਰਤੋਂ ਕਰਦੇ ਹਨ ਅਤੇ ਕਿਸੇ ਵੀ ਤਰ੍ਹਾਂ ਦੇ ਡੇਟਾ ਦੀ ਵਰਤੋਂ ਨਹੀਂ ਕਰਦੇ ਹਨ।
ਰਿਚਾਰਜ ਕੂਪਨ ਦੀ ਵੈਧਤਾ
ਇਸ ਦੇ ਅਨੁਸਾਰ, ਵਿਸ਼ੇਸ਼ ਰਿਚਾਰਜ ਕੂਪਨ ਦੀ ਵੈਧਤਾ ਸੀਮਾ ਨੂੰ ਵਧਾ ਕੇ ਇੱਕ ਸਾਲ ਯਾਨੀ 365 ਦਿਨ ਕਰ ਦਿੱਤਾ ਗਿਆ ਹੈ। ਪਹਿਲਾਂ ਇਹ ਸੀਮਾ ਤਿੰਨ ਮਹੀਨਿਆਂ ਯਾਨੀ 90 ਦਿਨਾਂ ਲਈ ਸੀ। ਟਰਾਈ ਨੇ ਆਪਣੇ ਆਦੇਸ਼ ਵਿੱਚ ਸਾਰੀਆਂ ਟੈਲੀਕਾਮ ਕੰਪਨੀਆਂ ਨੂੰ ਕਿਹਾ ਹੈ ਕਿ ਉਹ ਜਲਦੀ ਹੀ ਰਿਚਾਰਜ ਕੂਪਨਾਂ ਬਾਰੇ ਆਪਣੀ ਸਕੀਮ ਲੈ ਕੇ ਆਉਣ।
TRAI ਦੇ ਅਨੁਸਾਰ, ਟੈਲੀਕਾਮ ਸੇਵਾਵਾਂ ਪ੍ਰਦਾਨ ਕਰਨ ਵਾਲੀਆਂ ਕੰਪਨੀਆਂ ਨੂੰ ਇੱਕ STV ਯਾਨੀ ਸਪੈਸ਼ਲ ਟੈਰਿਫ ਵਾਊਚਰ ਜਾਰੀ ਕਰਨਾ ਹੋਵੇਗਾ, ਜਿਸ ਦੇ ਤਹਿਤ ਗ੍ਰਾਹਕ ਵਾਇਸ ਕਾਲ ਕਰ ਸਕਣਗੇ ਅਤੇ ਮੈਸੇਜ ਭੇਜ ਸਕਣਗੇ ਅਤੇ ਇਸਦੀ ਵੈਧਤਾ ਇੱਕ ਸਾਲ ਹੋਵੇਗੀ। ਖਪਤਕਾਰ ਆਪਣੀ ਸਹੂਲਤ ਅਨੁਸਾਰ ਇਸ ਦੀ ਵਰਤੋਂ ਕਰ ਸਕਣਗੇ।
ਇਨ੍ਹਾਂ ਲੋਕਾਂ ਲਈ ਖਾਸ ਹੈ ਇਹ ਰਿਚਾਰਜ ਸਕੀਮ
ਟਰਾਈ ਨੇ ਆਪਣੇ ਇਸ ਫੈਸਲੇ ਦੇ ਪਿੱਛੇ ਤਰਕ ਦਿੱਤਾ ਹੈ ਕਿ ਦੇਸ਼ 'ਚ ਕਈ ਅਜਿਹੇ ਸੀਨੀਅਰ ਨਾਗਰਿਕ ਹਨ, ਜੋ ਸਿਰਫ ਕਾਲ ਕਰਨ ਲਈ ਹੀ ਮੋਬਾਇਲ ਫੋਨ ਦੀ ਵਰਤੋਂ ਕਰਦੇ ਹਨ ਅਤੇ ਕਿਸੇ ਵੀ ਤਰ੍ਹਾਂ ਨਾਲ ਡਾਟਾ ਸੇਵਾ ਨਹੀਂ ਲੈ ਰਹੇ ਹਨ ਪਰ ਜਦੋਂ ਉਹ ਰਿਚਾਰਜ ਕਰਵਾਉਂਦੇ ਹਨ, ਤਾਂ ਉਨ੍ਹਾਂ ਕੋਲ ਕੋਈ ਵਿਕਲਪ ਨਹੀਂ ਹੁੰਦਾ। ਅਜਿਹੇ ਲੋਕਾਂ ਨੂੰ ਡਾਟਾ ਪੈਕੇਜ ਰਿਚਾਰਜ ਕਰਵਾਉਣਾ ਪੈਂਦਾ ਹੈ। ਪਰ ਅਸਲ ਵਿੱਚ ਉਹ ਇਸਦਾ ਉਪਯੋਗ ਨਹੀਂ ਕਰ ਪਾਉਂਦੇ ਹਨ। ਇਸ ਕਾਰਨ ਟਰਾਈ ਨੇ ਉਨ੍ਹਾਂ ਲਈ ਵਿਸ਼ੇਸ਼ ਰਿਚਾਰਜ ਕੂਪਨ ਜਾਰੀ ਕਰਨ ਦਾ ਫੈਸਲਾ ਕੀਤਾ ਹੈ।
10 ਰੁਪਏ ਦਾ ਕੂਪਨ
ਟਰਾਈ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਟੈਲੀਕਾਮ ਕੰਪਨੀਆਂ ਘੱਟੋ-ਘੱਟ ਇੱਕ ਕੂਪਨ ਅਜਿਹਾ ਜਾਰੀ ਕਰਨ, ਜੋ 10 ਰੁਪਏ ਦਾ ਹੋ। ਇਹ ਟਾਪ ਅੱਪ ਕੂਪਨ ਹੋਵੇਗਾ। ਜੇਕਰ ਉਹ ਚਾਹੁਣ ਤਾਂ ਉਹ ਕਿਸੇ ਵੀ ਮੁੱਲ ਦੇ ਕੂਪਨ ਜਾਰੀ ਕਰ ਸਕਦੇ ਹਨ।
ਇਹ ਵੀ ਪੜ੍ਹੋ:-
- BSNL ਯੂਜ਼ਰਸ ਇੱਕ ਮਹੀਨੇ ਲਈ ਫ੍ਰੀ ਅਨਲਿਮਟਿਡ ਇੰਟਰਨੈੱਟ ਦਾ ਲੈ ਸਕਣਗੇ ਮਜ਼ਾ, ਜਾਣੋ ਕਦੋਂ ਤੱਕ ਮਿਲ ਰਿਹਾ ਹੈ ਇਹ ਸ਼ਾਨਦਾਰ ਮੌਕਾ?
- ਪੁਲਾੜ 'ਚ ਕ੍ਰਿਸਮਸ ਮਨਾਉਣ ਦੀ ਤਿਆਰੀ ਕਰ ਰਹੀ ਸੁਨੀਤਾ ਵਿਲੀਅਮਜ਼, NASA ਨੇ ਵੀਡੀਓ ਸ਼ੇਅਰ ਕਰ ਦਿੱਤੀ ਜਾਣਕਾਰੀ
- ਨਵੇਂ ਸਾਲ ਮੌਕੇ ਰਿਚਾਰਜ ਕਰਵਾਉਣ ਲਈ ਇਹ ਪਲੈਨ ਹੋ ਸਕਦੇ ਨੇ ਫਾਇਦੇਮੰਦ, ਸਿਰਫ਼ ਇੰਨੇ ਰੁਪਏ 'ਚ ਮਿਲੇਗੀ 82 ਦਿਨਾਂ ਦੀ ਵੈਲਿਡੀਟੀ