ਜਦੋਂ ਕਲਯੁਗੀ ਪੁੱਤ ਨੇ ਮਾਂ ਨੂੰ ਪਿਸ਼ਾਬ ਪਿਲਾਇਆ - ਜਦੋਂ ਕਲਯੁਗੀ ਪੁੱਤ ਨੇ ਮਾਂ ਨੂੰ ਪਿਸ਼ਾਬ ਪਿਲਾਇਆ
🎬 Watch Now: Feature Video
ਨਾਭਾ: ਮਾਂ ਬਾਪ ਲੱਖ ਔਕੜਾਂ ਸਹਿ ਕੇ ਵੀ ਆਪਣੇ ਪੁੱਤ ਦੀਆਂ ਹਰ ਇੱਛਾਵਾਂ ਪੂਰੀਆਂ ਕਰਦੇ ਹਨ। ਪਰ ਕਈ ਵਾਰ ਉਹੀ ਪੁੱਤ ਵੱਡੇ ਹੋ ਕੇ ਆਪਣੇ ਮਾਪਿਆਂ 'ਤੇ ਕਈ ਤਸ਼ੱਦਦ ਵੀ ਢਾਹੁੰਦੇ ਹਨ। ਤਾਜ਼ਾ ਮਾਮਲਾ ਬਲਾਕ ਨਾਭਾ ਦੇ ਪਿੰਡ ਰਾਇਮਲ ਮਾਜਰੀ ਦਾ ਹੈ, ਜਿਥੇ ਬਜ਼ੁਰਗ ਮਾਂ 'ਤੇ ਉਸਦੇ ਪੁੱਤ ਅਤੇ ਨੂੰਹ ਵਲੋਂ ਅੰਨ੍ਹਾ ਤਸ਼ੱਦਦ ਢਾਹਿਆ ਜਾ ਰਿਹਾ ਹੈ। ਉਕਤ ਪੀੜ੍ਹਤ ਦਾ ਕਹਿਣਾ ਕਿ ਉਸ ਦੇ ਪੁੱਤ ਅਤੇ ਨੂੰਹ ਵਲੋਂ ਉਸਦੀ ਕੁੱਟਮਾਰ ਵੀ ਕੀਤੀ ਗਈ ਅਤੇ ਨਾਲ ਹੀ ਪਿਸ਼ਾਬ ਵੀ ਪਿਲਾਇਆ ਗਿਆ। ਉਨ੍ਹਾਂ ਦੱਸਿਆ ਕਿ ਪੁੱਤ ਅਤੇ ਨੂੰਹ ਨੇ ਪਹਿਲਾ ਉਸ ਦੇ ਪਤੀ ਨੂੰ ਵੀ ਕੁੱਟ-ਕੁੱਟ ਮਾਰ ਦਿੱਤਾ ਅਤੇ ਹੁਣ ਉਸ ਨੂੰ ਮਾਰਨਾ ਚਾਹੁੰਦੇ ਹਨ।