ਰੂਪਨਗਰ ਦੀ ਦਾਣਾ ਮੰਡੀ ਵਿੱਚ ਕਣਕ ਦੀ ਆਮਦ ਸ਼ੁਰੂ - ਰੂਪਨਗਰ ਦੀ ਦਾਣਾ ਮੰਡੀ
🎬 Watch Now: Feature Video
ਰੂਪਨਗਰ: ਪੰਜਾਬ ਵਿੱਚ ਕੋਰੋਨਾ ਦੀ ਮਹਾਂਮਾਰੀ ਨੂੰ ਰੋਕਣ ਲਈ ਕਰਫਿਊ ਜਾਰੀ ਹੈ। ਦੂਜੇ ਪਾਸੇ ਪੂਰੇ ਪੰਜਾਬ ਵਿੱਚ ਕਣਕ ਦੀ ਖਰੀਦ ਸਰਕਾਰੀ ਤੌਰ ਉੱਤੇ ਸ਼ੁਰੂ ਹੋ ਗਈ ਹੈ। ਰੂਪਨਗਰ ਦੀ ਦਾਣਾ ਮੰਡੀ ਵਿੱਚ ਵੀ ਕਿਸਾਨਾਂ ਵੱਲੋਂ ਕਣਕ ਲਿਆਂਦੀ ਜਾ ਰਹੀ ਹੈ। ਇਸ ਦੌਰਾਨ ਈਟੀਵੀ ਭਾਰਤ ਦੀ ਟੀਮ ਨੇ ਰੂਪਨਗਰ ਦਾਣਾ ਮੰਡੀ ਦਾ ਦੌਰਾ ਕੀਤਾ। ਦਰਅਸਲ ਪ੍ਰਸ਼ਾਸਨ ਵੱਲੋਂ ਰੂਪਨਗਰ ਦੀ ਦਾਣਾ ਮੰਡੀ ਦੇ ਸਾਰੇ ਆੜ੍ਹਤੀਆਂ ਨੂੰ ਇੱਕ-ਇੱਕ ਟੋਕਨ ਜਾਰੀ ਕੀਤਾ ਗਿਆ ਸੀ ਜੋ ਟੋਕਨ ਆੜ੍ਹਤੀਆਂ ਵੱਲੋਂ ਕਿਸਾਨਾਂ ਨੂੰ ਦਿੱਤਾ ਗਿਆ ਜਿਸ ਦੇ ਆਧਾਰ ਉੱਤੇ ਅੱਜ ਸਵੇਰੇ ਅੱਠ ਵਜੇ ਦਾਣਾ ਮੰਡੀ ਵਿੱਚ ਕਿਸਾਨ ਟੋਕਨ ਨਾਲ ਆਪਣੀ ਕਣਕ ਦੀ ਫਸਲ ਦੀ ਟਰਾਲੀ ਲੈ ਕੇ ਪਹੁੰਚੇ।