ਚੰਡੀਗੜ੍ਹ 'ਚ ਮੁੜ ਬਦਲੇ ਮੌਸਮ ਦੇ ਮਿਜ਼ਾਜ - Weather in Chandigarh again change
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-6872294-353-6872294-1587393000721.jpg)
ਚੰਡੀਗੜ੍ਹ: ਸੋਮਵਾਰ ਨੂੰ ਮੁੱੜ ਤੋਂ ਮੌਸਮ 'ਚ ਬਦਲਾਹਟ ਵੇਖੇਣ ਨੂੰ ਮਿਲੀ। ਤੇਜ਼ ਬਰਸਾਤ ਨੇ ਸ਼ਹਿਰ ਦਾ ਮੌਸਮ ਠੰਡਾ ਕਰ ਦਿੱਤਾ ਹੈ। ਇਸ ਦੇ ਨਾਲ ਹੀ ਤਾਪਮਾਨ ਵਿੱਚ ਵੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਤੋਂ ਪਹਿਲਾਂ ਵੀ ਅਪਰੈਲ ਮਹੀਨੇ ਵਿੱਚ ਰਿਕਾਰਡ ਬਾਰਿਸ਼ ਦਰਜ ਕੀਤੀ ਗਈ ਹੈ। ਲਗਾਤਾਰ ਇਸ ਤਰ੍ਹਾਂ ਦੇ ਮੀਂਹ ਪੈਣ ਨਾਲ ਗਰਮੀ ਤੋਂ ਵੀ ਰਾਹਤ ਮਿਲ ਰਹੀ ਹੈ। ਮੌਸਮ ਮਾਹਿਰਾਂ ਦੀ ਮੰਨੀਏ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਵੈਸਟਰਨ ਡਿਸਟਰਬੈਂਸ ਐਕਟਿਵ ਹੋਣ ਦੀ ਵਜ੍ਹਾ ਨਾਲ ਮੌਸਮ ਅਜਿਹਾ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਗੇ ਇੱਕ ਹਫਤੇ ਤੱਕ ਮੌਸਮ ਅਜਿਹਾ ਹੀ ਰਹਿਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਜਿੱਥੇ ਮੌਸਮ ਠੰਡਾ ਹੋਵੇਗਾ ਉੱਥੇ ਹੀ ਵਾਇਰਲ ਡਿਜੀਜ਼ ਦੀ ਸ਼ਿਕਾਇਤਾਂ ਜ਼ਰੂਰ ਵੱਧ ਸਕਦੀ ਹੈ ਕਿਉਂਕਿ ਹਲਕੀ ਠੰਡ ਨਾਲ ਖਾਂਸੀ ਜੁਕਾਮ ਹੋਣਾ ਆਮ ਗੱਲ ਹੈ।