ਢੱਡਰੀਆਂ ਵਾਲੇ 'ਤੇ ਜਥੇਦਾਰ ਦਾ ਬਿਆਨ, ਸੰਵਾਦ ਨਾਲ ਚਾਹੁੰਦੇ ਹਾਂ ਵਿਵਾਦ ਦਾ ਹੱਲ - ਭਾਈ ਰਣਜੀਤ ਸਿੰਘ ਢੱਡਰੀਆਵਾਲਾ
🎬 Watch Now: Feature Video
ਚੰਡੀਗੜ੍ਹ: ਭਾਈ ਰਣਜੀਤ ਸਿੰਘ ਢੱਡਰੀਆਵਾਲੇ ਦੀ ਦੀਵਾਨ ਲਾਉਣ ਦੀ ਅੜੀ ਤੋਂ ਬਾਅਦ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨਰਮ ਪਏ ਵਿਖਾਈ ਦਿੱਤੇ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅਸੀਂ ਸੰਵਾਦ ਨਾਲ ਵਿਵਾਦ ਦਾ ਹੱਲ ਚਾਹੁੰਦੇ ਹਾਂ। ਜਥੇਦਾਰ ਨੇ ਤਾਂ ਇਥੋਂ ਤੱਕ ਕਿਹਾ ਕਿ ਤਰੀਕ ਤੇ ਸਮਾਂ ਵੀ ਢੱਡਰੀਆਂ ਵਾਲਾ ਤੈਅ ਕਰ ਲੈਣ ਪਰ ਮਿਲ ਕੇ ਗੱਲਬਾਤ ਰਾਹੀਂ ਵਿਵਾਦ ਖ਼ਤਮ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇ ਢੱਡਰੀਆ ਵਾਲੇ ਦੇ ਮਨ 'ਚ ਕੋਈ ਸ਼ੰਕਾ ਹੈ ਤਾਂ ਉਹ ਅਸੀਂ ਦੂਰ ਕਰਾਂਗੇ ਤੇ ਸਾਡੇ ਸੁਆਲਾਂ ਦੇ ਜਵਾਬ ਉਹ ਦੇ ਦੇਣ।