ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ ਦੇ ਸੇਵਾਦਾਰਾਂ ਨੇ ਚਲਾਇਆ ਸਫ਼ਾਈ ਅਭਿਆਨ - ਸੰਤ ਨਿਰੰਕਾਰੀ ਸੇਵਾ ਦਲ
🎬 Watch Now: Feature Video
ਸੰਤ ਨਿਰੰਕਾਰੀ ਚੈਰੀਟੇਬਲ ਫਾਊਡੇਸ਼ਨ ਕੁਰਾਲੀ ਦੇ ਸੇਵਾਦਾਰਾਂ ਅਤੇ ਸੰਤ ਨਿਰੰਕਾਰੀ ਸੇਵਾ ਦਲ ਦੇ ਸੇਵਾਦਾਰਾਂ ਨੇ ਸਤਿਗੁਰੂ ਬਾਬਾ ਹਰਦੇਵ ਸਿੰਘ ਜੀ ਮਹਾਰਾਜ ਦੇ 66ਵੇਂ ਜਨਮ ਦਿਵਸ ਨੂੰ ਸਮਰਪਿਤ ਸਫ਼ਾਈ ਅਭਿਆਨ ਸਿਵਲ ਹਸਪਤਾਲ ਕੁਰਾਲੀ ਵਿਖੇ ਚਲਾਇਆ। ਇਸ ਦੇ ਨਾਲ ਹੀ ਉਨ੍ਹਾਂ ਨੇ ਸਿੰਘਪੁਰਾ ਰੋਡ 'ਤੇ ਸਥਿਤ ਸਟੇਡੀਅਮ ਵਿਖੇ ਬੂਟੇ ਲਗਾਉਣ ਦਾ ਕੰਮ ਵੀ ਕੀਤਾ। ਸੰਤ ਨਿਰੰਕਾਰੀ ਫਾਊਂਡੇਸ਼ਨ ਦੇ 200 ਦੇ ਕਰੀਬ ਮੈਂਬਰਾਂ ਹਨ ਜਿਨ੍ਹਾਂ ਵਿੱਚ ਬੱਚੇ ਇਸਤਰੀਆਂ ਨੌਜਵਾਨ ਤੇ ਬਜ਼ੁਰਗ ਸ਼ਾਮਲ ਸੀ, ਜਿਨ੍ਹਾਂ ਨੇ ਇਸ ਨੇਕ ਕਾਰਜ ਦੀ ਸੇਵਾ ਨਿਭਾਈ। ਇਸ ਮੌਕੇ ਮੁਖੀ ਸੰਤ ਨਿਰੰਕਾਰੀ ਮੰਡਲ ਕੁਰਾਲੀ ਗਵਰਧਨ ਲਾਲ ਅਨੰਦ ਨੇ ਦੱਸਿਆ ਕਿ ਸਤਿਗੁਰੂ ਬਾਬਾ ਹਰਦੇਵ ਸਿੰਘ ਜੀ ਮਹਾਰਾਜ ਦੇ 66ਵੇਂ ਜਨਮ ਦਿਵਸ ਨੂੰ ਇਹ ਅਭਿਆਨ ਸਮਰਪਿਤ ਹੈ ਉਨ੍ਹਾਂ ਨੇ ਇਹ ਅਭਿਆਨ 2003 ਵਿੱਚ ਸ਼ੁਰੂ ਕਰ ਕੇ ਰੁੱਖ ਲਗਾਉਣ ਅਤੇ ਸਫ਼ਾਈ ਅਭਿਆਨ ਚਲਾਉਣ ਦੇ ਹੁਕਮ ਦਿੱਤੇ ਸਨ। ਉਨ੍ਹਾਂ ਦੇ ਹੁਕਮਾਂ ਅਨੁਸਾਰ ਉਨ੍ਹਾਂ ਦਾ ਕਹਿਣਾ ਸੀ ਕਿ ਚਾਹੇ ਪ੍ਰਦੂਸ਼ਣ ਸਰੀਰ ਦੇ ਅੰਦਰ ਹੋਵੇ ਜਾਂ ਬਾਹਰ ਸਾਰਿਆਂ ਲਈ ਹਾਨੀਕਾਰਕ ਹੈ। ਇਸ ਲੜੀ ਨੂੰ ਅੱਗੇ ਜਾਰੀ ਰੱਖਦੇ ਹੋਏ ਸੇਵਾਦਾਰਾਂ ਨੇ ਉਨ੍ਹਾਂ ਦੇ ਸਿਖਾਏ ਮਾਰਗ ਪਰ ਚੱਲਣ ਦੀ ਕੋਸ਼ਿਸ਼ ਕਰ ਰਹੇ ਹਨ।