ETV Bharat / entertainment

ਬਾਲੀਵੁੱਡ ਗਾਇਕਾਂ ਨੇ ਚੰਡੀਗੜ੍ਹ ਕੰਸਰਟ ਕਰਨ ਤੋਂ ਕੀਤਾ ਕਿਨਾਰਾ, ਪੰਚਕੂਲਾ ਵਿਖੇ ਸ਼ੋਅ ਕਰਨਗੇ ਅਰਿਜੀਤ ਸਿੰਘ - ARIJIT SINGH

ਚੰਡੀਗੜ੍ਹ ਵਿਖੇ ਸ਼ੋਅਜ਼ ਨੂੰ ਲੈ ਕੇ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਗਾਇਕ ਹੁਣ ਇਸ ਸ਼ਹਿਰ ਵਿੱਚ ਸ਼ੋਅ ਕਰਨ ਤੋਂ ਕਿਨਾਰਾ ਕਰ ਰਹੇ ਹਨ।

Arijit Singh
Arijit Singh (Photo: ETV Bharat)
author img

By ETV Bharat Entertainment Team

Published : Feb 11, 2025, 2:23 PM IST

ਚੰਡੀਗੜ੍ਹ: ਚੰਡੀਗੜ੍ਹ ਵਿਖੇ ਇੰਟਰਨੈਸ਼ਨਲ ਪੰਜਾਬੀ ਗਾਇਕਾਂ ਨੂੰ ਹਾਲੀਆ ਦਿਨਾਂ ਦੌਰਾਨ ਆਈਆਂ ਮੁਸ਼ਕਿਲਾਂ ਪਰੇਸ਼ਾਨੀਆਂ ਦੇ ਮੱਦੇਨਜ਼ਰ ਹੁਣ ਬਾਲੀਵੁੱਡ ਗਾਇਕਾਂ ਨੇ ਵੀ ਇਸ ਖੂਬਸੂਰਤ ਸ਼ਹਿਰ ਤੋਂ ਕਿਨਾਰਾ ਕਰਦਿਆਂ ਹੱਟਵੇਂ ਸਥਾਨ ਤਲਾਸ਼ਣੇ ਸ਼ੁਰੂ ਕਰ ਦਿੱਤੇ ਹਨ ਅਤੇ ਇਸੇ ਸੰਬੰਧੀ ਸਾਹਮਣੇ ਆ ਰਹੇ ਮੰਜ਼ਰ ਦਾ ਹੀ ਪ੍ਰਗਟਾਵਾ ਕਰਵਾਉਣ ਜਾ ਰਿਹਾ ਹੈ ਮਸ਼ਹੂਰ ਗਾਇਕ ਅਰੀਜੀਤ ਸਿੰਘ ਦਾ ਇੱਧਰ ਹੋਣ ਜਾ ਰਿਹਾ ਗ੍ਰੈਂਡ ਕੰਸਰਟ, ਜਿਸ ਨੂੰ ਉਹ ਚੰਡੀਗੜ੍ਹ ਦੀ ਬਜਾਏ ਪੰਚਕੂਲਾ ਵਿਖੇ ਅੰਜ਼ਾਮ ਦੇਣ ਜਾ ਰਹੇ ਹਨ।

'ਤਾਰਿਸ਼ ਐਂਟਰਟੇਨਮੈਂਟ' ਅਤੇ 'ਤਰੁਣ ਚੌਧਰੀ' ਵੱਲੋਂ ਵੱਡੇ ਪੱਧਰ ਉੱਪਰ ਆਯੋਜਿਤ ਹੋਣ ਜਾ ਰਹੇ ਇਸ ਵਿਸ਼ਾਲ ਲਾਈਵ ਸ਼ੋਅ ਦਾ ਆਯੋਜਨ 16 ਫ਼ਰਵਰੀ ਨੂੰ ਹੋਣ ਜਾ ਰਿਹਾ ਹੈ, ਜਿਸ ਲਈ ਸ਼ਾਲੀਮਾਰ ਗਰਾਊਂਡ ਸੈਕਟਰ 5 ਪੰਚਕੂਲਾ ਦਾ ਸਥਾਨ ਨਿਰਧਾਰਿਤ ਕੀਤਾ ਗਿਆ ਹੈ, ਜੋ ਕਿਸੇ ਬਾਲੀਵੁੱਡ ਗਾਇਕ ਦਾ ਚੰਡੀਗੜ੍ਹ ਦੇ ਬਿਲਕੁੱਲ ਨਾਲ ਲੱਗਦੇ ਪੁਲਿਸ ਅਤੇ ਪ੍ਰਸ਼ਾਸ਼ਨ ਦਾਇਰੇ ਤੋਂ ਬਾਹਰ ਆਉਂਦੇ ਹਰਿਆਣੇ ਦੇ ਇਸ ਹਿੱਸੇ ਵਿੱਚ ਹੋਣ ਜਾ ਰਿਹਾ ਪਹਿਲਾਂ ਗ੍ਰੈਂਡ ਕੰਸਰਟ ਹੋਵੇਗਾ, ਹਾਲਾਂਕਿ ਇਸ ਤੋਂ ਪਹਿਲਾਂ ਹਰ ਪ੍ਰਸਿੱਧ ਗਾਇਕ ਚੰਡੀਗੜ੍ਹ ਵਿਖੇ ਹੀ ਸ਼ੋਅ ਕਰਨਾ ਪਸੰਦ ਕਰਦਾ ਰਿਹਾ ਹੈ।

ਉਕਤ ਸੰਬੰਧਤ ਬਦਲ ਰਹੇ ਇਸ ਸ਼ੋਅ ਪਰਿਪੇਸ਼ ਨੂੰ ਲੈ ਕੇ ਬਾਲੀਵੁੱਡ, ਗਾਇਕੀ ਅਤੇ ਸੰਗੀਤਕ ਖੇਤਰ ਨਾਲ ਜੁੜੀਆਂ ਕੁਝ ਸ਼ਖਸੀਅਤਾਂ ਦੀ ਪ੍ਰਤੀਕਿਰਿਆ ਜਾਣਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨਾਂਅ ਨੂੰ ਸ਼ਾਮਿਲ ਨਾ ਕੀਤੇ ਜਾਣ ਦੀ ਇਲਤਜ਼ਾ ਕਰਦਿਆਂ ਦੱਸਿਆ ਕਿ ਚੰਡੀਗੜ੍ਹ ਵਿਖੇ ਵੱਡੇ ਸ਼ੋਅਜ਼ ਨੂੰ ਲੈ ਅਪਣਾਇਆ ਜਾ ਰਿਹਾ ਗੈਰ ਸਹਿਯੋਗੀ ਰਵੱਈਆ ਹੀ ਇੰਟਰਨੈਸ਼ਨਲ ਅਤੇ ਬਾਲੀਵੁੱਡ ਗਾਇਕਾਂ ਨੂੰ ਉਕਤ ਸੰਬੰਧਤ ਬਦਲਵੇਂ ਵਿਕਲਪ ਤਲਾਸ਼ਣ ਲਈ ਮਜ਼ਬੂਰ ਕਰ ਰਿਹਾ ਹੈ, ਜਿਸ ਦੇ ਹੀ ਬਦਲ ਰਹੇ ਸੋਚ ਪ੍ਰਤੀਰੂਪ ਨੂੰ ਪ੍ਰਤੀਬਿੰਬਤ ਕਰ ਰਿਹਾ ਹੈ ਗਾਇਕ ਅਰੀਜੀਤ ਸਿੰਘ ਦਾ ਉਕਤ ਸ਼ੋਅ, ਜਦਕਿ ਇਸ ਤੋਂ ਪਹਿਲਾਂ ਉਨ੍ਹਾਂ ਵੱਲੋਂ ਅਪਣੇ ਤਮਾਮ ਕੰਸਰਟ ਚੰਡੀਗੜ੍ਹ ਵਿਖੇ ਹੀ ਅੰਜ਼ਾਮ ਦਿੱਤੇ ਗਏ ਹਨ।

ਉਲੇਖਯੋਗ ਇਹ ਵੀ ਹੈ ਕਿ ਹਾਲ ਹੀ ਵਿੱਚ ਚੰਡੀਗੜ੍ਹ ਵਿਖੇ ਆਯੋਜਿਤ ਹੋਏ ਹਰ ਵੱਡੇ ਕੰਸਰਟ ਨੂੰ ਕਿਸੇ ਨਾ ਕਿਸੇ ਮੁਸ਼ਕਿਲ ਅਤੇ ਵਿਵਾਦਕਾਰੀ ਪ੍ਰਸਥਿਤੀਆਂ ਦਾ ਸਾਹਮਣਾ ਕਰਨਾ ਪਿਆ ਹੈ, ਫਿਰ ਉਹ ਚਾਹੇ ਕਰਨ ਔਜਲਾ ਦਾ ਸ਼ੋਅ ਰਿਹਾ ਹੋਵੇ ਜਾਂ ਫਿਰ ਦਿਲਜੀਤ ਦੁਸਾਂਝ, ਏਪੀ ਢਿੱਲੋਂ ਅਤੇ ਹਾਰਡੀ ਸੰਧੂ ਦਾ, ਜਿੰਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਕਥਿਤ ਮੁਸ਼ਕਲਾਂ ਨਾਲ ਦੋ ਚਾਰ ਹੋਣਾ ਪਿਆ, ਜਿਸ ਨੂੰ ਲੈ ਕੇ ਉਨ੍ਹਾਂ ਵੱਲੋਂ ਤਿੱਖੇ ਰੋਹ ਦਾ ਵੀ ਇਜ਼ਹਾਰ ਵੀ ਲਗਾਤਾਰਤਾ ਨਾਲ ਕੀਤਾ ਜਾ ਰਿਹਾ ਹੈ।

ਓਧਰ ਇਸੇ ਸੰਬੰਧਤ ਸਾਹਮਣੇ ਆ ਰਹੇ ਮਾਮਲਿਆਂ ਨੂੰ ਲੈ ਪੁਲਿਸ ਅਤੇ ਪ੍ਰਸ਼ਾਸਨ ਦਾ ਤਰਕ ਇਹ ਵੀ ਸਾਹਮਣੇ ਆਉਂਦਾ ਰਿਹਾ ਕਿ ਇੰਟਰਨੈਸ਼ਨਲ ਗਾਇਕਾਂ ਦੇ ਸ਼ਹਿਰ ਦੀਆਂ ਪ੍ਰਾਈਮ ਲੋਕੇਸ਼ਨਜ ਉਪਰ ਸ਼ੋਅਜ਼ ਕਾਰਨ ਆਮ ਜਨ-ਜੀਵਨ ਖਾਸ ਕਰ ਸੰਬੰਧਤ ਵਾਸੀਆਂ ਨੂੰ ਆਉਣ ਜਾਣ ਅਤੇ ਸ਼ੌਰ-ਸ਼ਰਾਬੇ ਆਦਿ ਕਈ ਸਮੱਸਿਆਵਾਂ ਨਾਲ ਦੋ ਚਾਰ ਹੋਣਾ ਪੈਂਦਾ ਹੈ, ਜਿਸ ਨੂੰ ਲੈ ਕੇ ਕੁਝ ਸਖ਼ਤ ਫੈਸਲੇ ਨਿਰਵਿਘਨਤਾ ਪੱਖੋਂ ਲੈਣੇ ਜ਼ਰੂਰੀ ਹੁੰਦੇ ਹਨ, ਜਿਸ ਨੂੰ ਨਕਾਰਾਤਮਕ ਪੱਖ ਨਹੀਂ ਸਮਝਿਆ ਜਾਣਾ ਚਾਹੀਦਾ।

ਇਹ ਵੀ ਪੜ੍ਹੋ:

ETV Bharat Logo

Copyright © 2025 Ushodaya Enterprises Pvt. Ltd., All Rights Reserved.