ਨਵੀਂ ਦਿੱਲੀ: ਦਿੱਲੀ ਵਿਧਾਨ ਸਭਾ ਚੋਣਾਂ 2025 ਵਿੱਚ ਹਾਰ ਤੋਂ ਬਾਅਦ ਆਮ ਆਦਮੀ ਪਾਰਟੀ ਵਿੱਚ ਸਿਆਸੀ ਹਲਚਲ ਤੇਜ਼ ਹੋ ਗਈ ਹੈ। ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਇਲਜ਼ਾਮ ਲਗਾ ਰਹੀਆਂ ਹਨ ਕਿ ਅਰਵਿੰਦ ਕੇਜਰੀਵਾਲ ਖੁਦ ਪੰਜਾਬ ਦਾ ਮੁੱਖ ਮੰਤਰੀ ਬਣਨਾ ਚਾਹੁੰਦੇ ਹਨ। ਇਸ ਦੇ ਨਾਲ ਹੀ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਕਰੀਬ 35 ਵਿਧਾਇਕ ਵੱਖ ਹੋ ਕੇ ਹੋਰ ਪਾਰਟੀਆਂ ਵਿੱਚ ਸ਼ਾਮਲ ਹੋ ਸਕਦੇ ਹਨ। ਇਸ ਦੌਰਾਨ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਕਪੂਰਥਲਾ ਹਾਊਸ 'ਚ ਪੰਜਾਬ ਦੇ ਸਾਰੇ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਦੀ ਮੀਟਿੰਗ ਬੁਲਾਈ। ਜਿਸ 'ਚ ਮੁੱਖ ਮੰਤਰੀ ਭਗਵੰਤ ਮਾਨ ਸਣੇ ਸਾਰੇ ਵਿਧਾਇਕ ਦਿੱਲੀ ਮੀਟਿੰਗ ਲਈ ਪਹੁੰਚੇ।
ਪ੍ਰਤਾਪ ਬਾਜਵਾ ਨੂੰ ਜਵਾਬ
ਇਸ ਦੌਰਾਨ ਮੁੱਖ ਮੰਤਰੀ ਮਾਨ ਨੇ ਕਿਹਾ, "ਬਾਜਵਾ ਸਾਬ੍ਹ ਪਿਛਲੇ ਢਾਈ ਸਾਲਾਂ ਤੋਂ ਇਹੀ ਕੁੱਝ ਕਹਿੰਦੇ ਰਹੇ ਹਨ। ਉਨ੍ਹਾਂ ਨੂੰ ਕਹੋ, ਤੁਸੀਂ ਦਿੱਲੀ ਵਿੱਚ ਆਪਣੇ ਬੰਦੇ ਗਿਣ ਲਓ, ਤੀਜੀ ਵਾਰ। ਇੰਨ੍ਹਾਂ ਨੂੰ ਬੋਲਣ ਦਿਓ, ਇੰਨ੍ਹਾਂ ਦੀ ਫਿਤਰਤ ਹੈ, ਇੱਧਰ-ਉਧਰ ਜਾਣ ਦਾ ਕਲਚਰ ਉਨ੍ਹਾਂ ਦਾ ਹੈ।"
ਕੇਜਰੀਵਾਲ ਨੇ ਸਾਰਿਆਂ ਦਾ ਧੰਨਵਾਦ ਕੀਤਾ ਕਿ ਸਭ ਨੇ ਵਧੀਆਂ ਚੋਣਾਂ ਲੜੀਆਂ। ਬਾਕੀ ਹਾਰ-ਜਿੱਤ ਚੱਲਦੀ ਰਹਿੰਦੀ ਹੈ। ਦਿੱਲੀ ਦੇ ਲੋਕਾਂ ਵਲੋਂ ਅਜੇ ਵੀ ਕੇਜਰੀਵਾਲ ਸਰਕਾਰ ਦੇ ਕੰਮਾਂ ਦੀ ਤਰੀਫ ਕੀਤੀ ਜਾਂਦੀ ਹੈ। ਸਾਡੀ ਪਾਰਟੀ ਕੰਮ ਦੇ ਨਾਮ ਤੋਂ ਜਾਣੀ ਜਾਂਦੀ ਹੈ। ਅਸੀਂ ਧਰਮ, ਗੁੰਡਾ-ਗਰਦੀ ਤੇ ਪੈਸੇ ਦੇਣ ਵਾਲੀ ਰਾਜਨੀਤੀ ਨਹੀਂ ਕਰਦੀ। ਅੱਜ ਪੰਜਾਬ ਤੇ ਦਿੱਲੀ ਦੀ ਆਪ ਟੀਮ ਇੱਕਠੀ ਹੋਈ ਅਤੇ ਮੰਥਨ ਕੀਤਾ। ਪੰਜਾਬ ਵਿੱਚ ਵਿਕਾਸ ਦੇ ਕਾਰਜ ਜਾਰੀ ਰਹਿਣਗੇ। ਪੰਜਾਬ ਨੂੰ ਮਾਡਲ ਸਟੇਟ ਬਣਾ ਕੇ ਪੂਰੇ ਦੇਸ਼ ਨੂੰ ਦਿਖਾਵਾਂਗੇ। - ਭਗਵੰਤ ਮਾਨ, ਮੁੱਖ ਮੰਤਰੀ, ਪੰਜਾਬ
ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਨਾਲ ਮੀਟਿੰਗ ਤੋਂ ਬਾਅਦ ਕੈਬਨਿਟ ਦੇ ਸਾਥੀਆਂ ਨਾਲ ਮੀਡੀਆ ਦੇ ਰੂਹ-ਬ-ਰੂਹ, ਦਿੱਲੀ ਤੋਂ Live ....... राष्ट्रीय संयोजक अरविंद केजरीवाल जी के साथ मीटिंग के बाद कैबिनेट सहयोगियों के साथ मीडिया से बातचीत, दिल्ली से Live https://t.co/sxjO0suZVb
— Bhagwant Mann (@BhagwantMann) February 11, 2025
‘ਦਿੱਲੀ ਮਾਡਲ’ ਦੀ ਤਾਰੀਫ਼
ਮੀਟਿੰਗ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਹ ਪਾਰਟੀ ਵਿਧਾਇਕਾਂ ਵਿੱਚ ਫੁੱਟ ਦੀਆਂ ਅਟਕਲਾਂ ਨੂੰ ਪੂਰੀ ਤਰ੍ਹਾਂ ਰੱਦ ਕਰਦੇ ਹਨ। ਦਿੱਲੀ ਵਿਧਾਨ ਸਭਾ ਚੋਣਾਂ ਬਾਰੇ ਉਨ੍ਹਾਂ ਕਿਹਾ ਕਿ ਦਿੱਲੀ ਦੀ ਜਨਤਾ ਦਾ ਫੈਸਲਾ ਉਹ ਸਿਰ-ਮੱਥੇ ਸਵੀਕਾਰ ਕਰਦੇ ਹਨ। ਉਨ੍ਹਾਂ ‘ਦਿੱਲੀ ਮਾਡਲ’ ਦੀ ਵੀ ਤਾਰੀਫ਼ ਕੀਤੀ।
#WATCH | Delhi: After the meeting with AAP National Convenor Arvind Kejriwal, Punjab Assembly Speaker Kultar Singh Sandhwan says, " we will make punjab a national model for governance and development. we had deliberations and planning for that... on our loss in delhi, we all were… pic.twitter.com/PWBucBWjlc
— ANI (@ANI) February 11, 2025
'ਦਿੱਲੀ ਦੇ ਲੋਕਾਂ ਨੇ ਵਿਰੋਧੀ ਧਿਰ ਵਜੋਂ ਦਿੱਤਾ ਫਰਜ਼'
'ਆਪ' ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਤੋਂ ਬਾਅਦ, ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਕਹਿੰਦੇ ਹਨ, "ਅਸੀਂ ਪੰਜਾਬ ਨੂੰ ਸ਼ਾਸਨ ਅਤੇ ਵਿਕਾਸ ਲਈ ਇੱਕ ਰਾਸ਼ਟਰੀ ਮਾਡਲ ਬਣਾਵਾਂਗੇ। ਅਸੀਂ ਇਸ ਲਈ ਵਿਚਾਰ-ਵਟਾਂਦਰਾ ਅਤੇ ਯੋਜਨਾਬੰਦੀ ਕੀਤੀ ਸੀ... ਦਿੱਲੀ ਵਿੱਚ ਸਾਡੀ ਹਾਰ 'ਤੇ, ਸਾਡੇ ਸਾਰਿਆਂ ਦਾ ਮੰਨਣਾ ਹੈ ਕਿ ਭਾਜਪਾ ਦੁਆਰਾ ਸਾਰੀਆਂ ਸੰਸਥਾਵਾਂ ਦੀ ਦੁਰਵਰਤੋਂ ਕੀਤੀ ਗਈ। ਉਨ੍ਹਾਂ ਨੇ ਲੋਕਤੰਤਰ ਨੂੰ ਲੁੱਟਿਆ ਹੈ... ਦਿੱਲੀ ਦੇ ਲੋਕਾਂ ਨੇ ਸਾਨੂੰ ਵਿਰੋਧੀ ਧਿਰ ਵਜੋਂ ਇੱਕ ਫਰਜ਼ ਦਿੱਤਾ ਹੈ। ਉਨ੍ਹਾਂ ਨੇ ਸਾਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਨਹੀਂ ਕੀਤਾ ਹੈ..."
#WATCH | Delhi: Punjab State AAP President Aman Arora says, " many leaders of punjab worked very hard for elections in delhi. arvind kejriwal thanked us for that. arvind kejriwal calls us all from punjab every 6-8 months and holds meeting... we have replicated the delhi model in… pic.twitter.com/JCbQsYzecp
— ANI (@ANI) February 11, 2025
ਪੰਜਾਬ ਵਿੱਚ ਦਿੱਲੀ ਮਾਡਲ ਨੂੰ ਦੁਹਰਾਇਆ
ਪੰਜਾਬ 'ਆਪ' ਦੇ ਪ੍ਰਧਾਨ ਅਮਨ ਅਰੋੜਾ ਨੇ ਕਿਹਾ ਕਿ, "ਪੰਜਾਬ ਦੇ ਕਈ ਆਗੂਆਂ ਨੇ ਦਿੱਲੀ ਚੋਣਾਂ ਲਈ ਬਹੁਤ ਮਿਹਨਤ ਕੀਤੀ। ਅਰਵਿੰਦ ਕੇਜਰੀਵਾਲ ਨੇ ਇਸ ਲਈ ਸਾਡਾ ਧੰਨਵਾਦ ਕੀਤਾ। ਅਰਵਿੰਦ ਕੇਜਰੀਵਾਲ ਹਰ 6-8 ਮਹੀਨਿਆਂ ਬਾਅਦ ਸਾਨੂੰ ਸਾਰਿਆਂ ਨੂੰ ਪੰਜਾਬ ਤੋਂ ਬੁਲਾਉਂਦੇ ਹਨ ਅਤੇ ਮੀਟਿੰਗਾਂ ਕਰਦੇ ਹਨ... ਅਸੀਂ ਪੰਜਾਬ ਵਿੱਚ ਦਿੱਲੀ ਮਾਡਲ ਨੂੰ ਦੁਹਰਾਇਆ ਹੈ। ਅਸੀਂ ਇਸ ਬਾਰੇ ਚਰਚਾ ਕੀਤੀ ਕਿ ਅਸੀਂ ਆਪਣੇ ਮਾਡਲ ਨੂੰ ਜ਼ਮੀਨੀ ਪੱਧਰ 'ਤੇ ਕਿਵੇਂ ਲੈ ਜਾ ਸਕਦੇ ਹਾਂ..."
#WATCH | Delhi: After meeting AAP national convenor Arvind Kejriwal, Punjab minister Harpal Singh Cheema says, " after the delhi elections, the punjab unit of aap came to delhi. arvind kejriwal thanked everyone. there was a discussion on how to speed up the work in punjab in the… pic.twitter.com/4VWUfyCiXK
— ANI (@ANI) February 11, 2025
'ਆਪ' ਦੇਸ਼ ਭਰ ਵਿੱਚ ਫੈਲੇਗੀ:ਚੀਮਾ
ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਤੋਂ ਬਾਅਦ ਪੰਜਾਬ ਦੇ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ, "ਦਿੱਲੀ ਚੋਣਾਂ ਤੋਂ ਬਾਅਦ, 'ਆਪ' ਦੀ ਪੰਜਾਬ ਇਕਾਈ ਦਿੱਲੀ ਆਈ। ਅਰਵਿੰਦ ਕੇਜਰੀਵਾਲ ਨੇ ਸਾਰਿਆਂ ਦਾ ਧੰਨਵਾਦ ਕੀਤਾ। ਆਉਣ ਵਾਲੇ 2 ਸਾਲਾਂ ਵਿੱਚ ਪੰਜਾਬ ਵਿੱਚ ਕੰਮ ਨੂੰ ਕਿਵੇਂ ਤੇਜ਼ ਕਰਨਾ ਹੈ ਇਸ ਬਾਰੇ ਚਰਚਾ ਹੋਈ... ਅਸੀਂ ਹੋਰ ਕੰਮ ਕਰਾਂਗੇ ਅਤੇ 'ਆਪ' ਦੇਸ਼ ਭਰ ਵਿੱਚ ਫੈਲੇਗੀ..."
#WATCH | On the meeting of Punjab MLAs and ministers with Arvind Kejriwal, AAP MP Gurmeet Singh Meet Hayer says, " everything is fine. we had meetings with our mlas and ministers earlier as well. this is a routine process. every party calls their leaders and holds such… pic.twitter.com/qyoScQ8dYs
— ANI (@ANI) February 11, 2025
'ਕਾਂਗਰਸ ਛੱਡ ਭਾਜਪਾ 'ਚ ਜਾਣਗੇ ਬਾਜਵਾ'
ਪੰਜਾਬ ਦੇ ਵਿਧਾਇਕਾਂ ਅਤੇ ਮੰਤਰੀਆਂ ਦੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਬਾਰੇ 'ਆਪ' ਦੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ, "ਸਭ ਕੁਝ ਠੀਕ ਹੈ। ਅਸੀਂ ਪਹਿਲਾਂ ਵੀ ਆਪਣੇ ਵਿਧਾਇਕਾਂ ਅਤੇ ਮੰਤਰੀਆਂ ਨਾਲ ਮੀਟਿੰਗਾਂ ਕੀਤੀਆਂ ਸਨ। ਇਹ ਇੱਕ ਰੁਟੀਨ ਪ੍ਰਕਿਰਿਆ ਹੈ। ਹਰ ਪਾਰਟੀ ਆਪਣੇ ਨੇਤਾਵਾਂ ਨੂੰ ਬੁਲਾਉਂਦੀ ਹੈ ਅਤੇ ਅਜਿਹੀਆਂ ਮੀਟਿੰਗਾਂ ਕਰਦੀ ਹੈ... ਮੈਂ ਤੁਹਾਨੂੰ ਲਿਖਤੀ ਰੂਪ ਵਿੱਚ ਦੇ ਸਕਦਾ ਹਾਂ ਕਿ ਜਿਸ ਦਿਨ ਕਾਂਗਰਸ ਇਹ ਸਪੱਸ਼ਟ ਕਰ ਦੇਵੇਗੀ ਕਿ ਪ੍ਰਤਾਪ ਸਿੰਘ ਬਾਜਵਾ ਮੁੱਖ ਮੰਤਰੀ ਉਮੀਦਵਾਰ ਨਹੀਂ ਹੋਣਗੇ, ਉਸੇ ਦਿਨ ਉਹ ਆਪਣੇ ਭਰਾ ਵਾਂਗ ਭਾਜਪਾ ਵਿੱਚ ਸ਼ਾਮਲ ਹੋ ਜਾਣਗੇ..."
ਪਾਰਟੀ ਨੇ ਆਮ ਆਦਮੀ ਨੂੰ ਵਿਧਾਇਕ ਤੇ ਐਮਪੀ ਬਣਾਇਆ ...
ਤਰਨਤਾਰਨ ਪੰਜਾਬ ਦੇ ਹਲਕਾ ਖਡੂਰ ਸਾਹਿਬ ਤੋਂ ਵਿਧਾਇਕ ਸਰਦਾਰ ਮਨਜਿੰਦਰ ਸਿੰਘ ਲਾਲਪੁਰਾ ਨੇ ਕਿਹਾ ਕਿ ਇਹ ਪਾਰਟੀ ਦਾ ਫੈਸਲਾ ਸੀ, ਇਸ ਲਈ ਕੈਬਨਿਟ ਮੀਟਿੰਗ ਰੱਦ ਕਰਕੇ ਇਹ ਮੀਟਿੰਗ ਬੁਲਾਈ ਗਈ ਹੈ। ਜਿਸ ਤਰ੍ਹਾਂ ਹੋਰ ਕੌਮੀ ਪਾਰਟੀਆਂ ਦਿੱਲੀ ਵਿੱਚ ਮੀਟਿੰਗਾਂ ਕਰਦੀਆਂ ਹਨ, ਉਸੇ ਤਰ੍ਹਾਂ ਸਾਡੀ ਪਾਰਟੀ ਦੇ ਵਿਧਾਇਕ ਅਤੇ ਸੰਸਦ ਮੈਂਬਰ ਵੀ ਦਿੱਲੀ ਵਿੱਚ ਮੀਟਿੰਗ ਲਈ ਇਕੱਠੇ ਹੋਏ ਹਨ।
ਕਾਂਗਰਸ ਵਲੋਂ 30 ਤੋਂ 35 'ਆਪ' ਵਿਧਾਇਕਾਂ ਦੇ ਕਾਂਗਰਸ 'ਚ ਸ਼ਾਮਲ ਹੋਣ ਦੇ ਦਾਅਵੇ 'ਤੇ ਉਨ੍ਹਾਂ ਕਿਹਾ ਕਿ ਅਜਿਹਾ ਕਦੇ ਨਹੀਂ ਹੋ ਸਕਦਾ। ਆਮ ਆਦਮੀ ਪਾਰਟੀ ਦਾ ਹਰ ਵਿਧਾਇਕ ਆਮ ਆਦਮੀ ਸੀ। ਪਾਰਟੀ ਨੇ ਆਮ ਆਦਮੀ ਨੂੰ ਉਠਾਇਆ ਅਤੇ ਉਸ ਨੂੰ ਐਮ.ਐਲ.ਏ ਅਤੇ ਐਮ.ਪੀ. ਬਣਾਇਆ, ਕੀ ਉਹ ਪਾਰਟੀ ਛੱਡਣਗੇ?
ਨਵੀਂ ਦਿੱਲੀ ਦੇ ਕਪੂਰਥਲਾ ਹਾਊਸ ਵਿਖੇ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਵਿਧਾਇਕਾਂ, ਵਿਧਾਨ ਸਭਾ ਸਪੀਕਰ ਅਤੇ ਸੰਸਦ ਮੈਂਬਰਾਂ ਨਾਲ ਮੀਟਿੰਗ ਕੀਤੀ। ਮੀਟਿੰਗ ਵਿੱਚ ਸ਼ਾਮਲ ਹੋਣ ਲਈ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਦੀ ਆਮਦ ਸਵੇਰ ਤੋਂ ਹੀ ਸ਼ੁਰੂ ਹੋ ਗਈ ਸੀ। ਮੀਟਿੰਗ ਵਿੱਚ ਪੰਜਾਬ ਦੇ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਦੇ ਨਾਲ-ਨਾਲ ਆਮ ਆਦਮੀ ਪਾਰਟੀ ਦੇ ਕਈ ਸੀਨੀਅਰ ਆਗੂਆਂ ਨੇ ਵੀ ਸ਼ਿਰਕਤ ਕੀਤੀ।