ਮਾਛੀਵਾੜਾ ਸਾਹਿਬ ਦੇ ਸਕੈਨਿੰਗ ਸੈਂਟਰ 'ਚ ਉਡਾਈਆਂ ਗਈਆਂ ਸਮਾਜਿਕ ਦੂਰੀ ਦੀਆਂ ਧੱਜੀਆਂ - ਸਕੈਨਿੰਗ ਸੈਂਟਰ
🎬 Watch Now: Feature Video
ਲੁਧਿਆਣਾ: ਮਾਛੀਵਾੜਾ ਸਾਹਿਬ ਦੇ ਆਤਮ ਸਕੈਨਿੰਗ ਸੈਂਟਰ ਵਿੱਚ ਵੱਡੀ ਗਿਣਤੀ 'ਚ ਲੋਕ ਸਕੈਨ ਕਰਵਾਉਣ ਪਹੁੰਚੇ, ਜਿੱਥੇ ਜ਼ਿਆਦਾਤਰ ਲੋਕਾਂ ਨੇ ਨਾ ਤਾਂ ਮੂੰਹ 'ਤੇ ਮਾਸਕ ਪਾਏ ਹੋਏ ਸੀ ਅਤੇ ਨਾ ਹੀ ਸਕੈਨਿੰਗ ਸੈਂਟਰ 'ਚ ਡਾਕਟਰਾਂ ਵੱਲੋਂ ਇਨ੍ਹਾਂ ਲੋਕਾਂ ਨੂੰ ਇਸ ਸਬੰਧੀ ਦੱਸਿਆ ਜਾ ਰਿਹਾ ਸੀ, ਕਿ ਸੋਸ਼ਲ ਡਿਸਟੈਂਸ ਦੀ ਪਾਲਣਾ ਕਰੋ। ਇੱਕ ਪਾਸੇ ਸਰਕਾਰ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ ਕਿ ਇਨ੍ਹਾਂ ਨਿਯਮਾਂ ਦੀ ਪਾਲਣਾ ਕਰੋ ਪਰ ਜੇਕਰ ਇਹੋ ਜਿਹੇ ਸੈਂਟਰਾਂ ਵਿੱਚ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾਣ ਤਾਂ ਇਨ੍ਹਾਂ ਵਿਰੁੱਧ ਕੀ ਕਾਰਵਾਈ ਹੋਵੇਗੀ।