ਪਿੰਡ ਬਾਣੀਆਂ ਦੇ ਸਰਪੰਚ 'ਤੇ ਪਿੰਡ ਵਾਸੀਆਂ ਨੇ ਰਾਸ਼ਨ ਰੋਕਣ ਦੇ ਲਗਾਏ ਇਲਜ਼ਾਮ - Villagers accuse Sarpanch of Bani of withholding rations
🎬 Watch Now: Feature Video
ਤਰਨ ਤਾਰਨ: ਬਲਾਕ ਖਡੂਰ ਸਾਹਿਬ ਦੇ ਪਿੰਡ ਬਾਣੀਆਂ ਵਿੱਚ ਲੌਕਡਾਊਨ ਦੌਰਾਨ ਲੋੜਵੰਦ ਪਰਿਵਾਰਾਂ ਲਈ ਆਇਆ ਰਾਸ਼ਨ ਪਿੰਡ ਦੇ ਸਰਪੰਚ ਵੱਲੋਂ ਨਾ ਵੰਡਣ ਕਾਰਨ ਪਿੰਡ ਵਾਸੀ ਰੋਸ ਵਿੱਚ ਹਨ। ਇਸ ਕਾਰਨ ਪਿੰਡ ਵਾਸੀਆਂ ਨੇ ਸਰਪੰਚ ਖ਼ਿਲਾਫ਼ ਰੋਸ ਪ੍ਰਦਰਸ਼ਨ ਵੀ ਕੀਤਾ ਹੈ। ਪਿੰਡ ਵਾਸੀਆਂ ਨੇ ਸਰਪੰਚ 'ਤੇ ਕਣਕ ਨੂੰ ਜਾਣਬੁੱਝ ਕੇ ਵਾਪਸ ਭੇਜਣ ਦੇ ਇਲਜ਼ਾਮ ਲਗਾਏ ਹਨ। ਦੂਜੇ ਪਾਸੇ ਪਿੰਡ ਦੇ ਸਰਪੰਚ ਜਰਮਨਜੀਤ ਸਿੰਘ ਨੇ ਕਿਹਾ ਕਿ ਮੇਰੇ 'ਤੇ ਲਗਾਏ ਜਾ ਰਹੇ ਇਲਜ਼ਾਮ ਬਿਲਕੁਲ ਗਲਤ ਹਨ।