ਇਤਿਹਾਸਿਕ ਰੇਟ ਫਸਲਾਂ ਦੇ ਨਹੀਂ ਸਗੋਂ ਪੈਟਰੋਲ ਡੀਜ਼ਲ ਦੇ ਵਧੇ: ਵੇਰਕਾ - ਪੈਟਰੋਲ ਡੀਜ਼ਲ ਦੀਆਂ ਵਧੀਆ ਕੀਮਤਾਂ
🎬 Watch Now: Feature Video
ਚੰਡੀਗੜ੍ਹ: ਪੈਟਰੋਲ ਡੀਜ਼ਲ ਦੀਆਂ ਵਧੀਆ ਕੀਮਤਾਂ(petrol and diesel price) ਨੂੰ ਲੈ ਕੇ ਦੇਸ਼ਭਰ ਵਿੱਚ ਕਾਂਗਰਸ ਵਲੋਂ ਬੀਜੇਪੀ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸਦੇ ਚੱਲਦੇ ਕਾਂਗਰਸ ਦੇ ਵਿਧਾਇਕ ਡਾ. ਰਾਜਕੁਮਾਰ ਵੇਰਕਾ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਆਮ ਲੋਕਾਂ ਨੂੰ ਲੁੱਟਣ ਚ ਕੋਈ ਕਸਰ ਨਹੀਂ ਛੱਡ ਰਹੇ ਹਨ ਜਦਕਿ ਆਪਣੇ ਭਾਸ਼ਣ ’ਚ ਜ਼ਿਕਰ ਕਰਦੇ ਹਨ ਕਿ ਉਨ੍ਹਾਂ ਦੇ ਰਾਜ ’ਚ ਤੇਲ ਦੀਆਂ ਕੀਮਤਾਂ ਘੱਟ ਹਨ, ਜਦਕਿ ਲੋਕਾਂ ਨੂੰ ਅਜਿਹਾ ਪ੍ਰਧਾਨ ਮੰਤਰੀ ਨਹੀਂ ਚਾਹੀਦਾ ਜਿਸਦੇ ਰਾਜ ਵਿੱਚ ਆਮ ਜਨਤਾ ਨੂੰ ਲੁੱਟਿਆ ਜਾ ਰਿਹਾ ਹੋਵੇ ਤੇ ਜਿਸਦੇ ਰਾਜ ਵਿੱਚ ਅਰਥਵਿਵਸਥਾ ਡਿੱਗ ਰਹੀ ਹੋਵੇ। ਵੇਰਕਾ ਨੇ ਇਹ ਵੀ ਕਿਹਾ ਕਿ ਬੀਜੇਪੀ ਇਹ ਕਹਿੰਦੀ ਨਹੀਂ ਥੱਕ ਰਹੀ ਕੀ ਕਿਸਾਨਾਂ ਦੇ ਫਸਲਾਂ ਦੇ ਰੇਟ ਇਤਿਹਾਸਿਕ ਵਧੇ ਹਨ ਜਦਕਿ ਸੱਚਾਈ ਇਹ ਹੈ ਕੀ ਇਤਿਹਾਸਿਕ ਰੇਟ ਪੈਟਰੋਲ ਡੀਜ਼ਲ ਦੇ ਵਧੇ ਹਨ।