ਮਲੋਟ 'ਚ ਅਣਪਛਾਤਿਆਂ ਨੇ ਨੌਜਵਾਨ 'ਤੇ ਅਣੇਵਾਹ ਚਲਾਈਆਂ ਗੋਲੀਆਂ - Mallot crime news
🎬 Watch Now: Feature Video
ਵਿਧਾਨ ਸਭਾ ਹਲਕਾ ਮਲੋਟ ਵਿੱਚ ਸੋਮਵਾਰ ਦੇਰ ਸ਼ਾਮ ਸਕਾਈ ਮਾਲ ਦੇ ਬਾਹਰ ਮਨਪ੍ਰੀਤ ਮੰਨਾ ਨਾਂਅ ਦੇ ਨੌਜਵਾਨ 'ਤੇ ਅਣਪਛਾਤਿਆਂ ਵੱਲੋਂ ਗੋਲੀਆਂ ਚਲਾਈਆਂ ਗਈਆਂ। ਇਸ ਗੋਲੀਬਾਰੀ 'ਚ ਮਨਪ੍ਰੀਤ ਨੂੰ ਦਰਜ਼ਨ ਤੋਂ ਵੱਧ ਗੋਲੀਆਂ ਮਾਰੀਆਂ ਗਈਆਂ। ਇਸ ਹਮਲੇ 'ਚ ਮਨਪ੍ਰੀਤ ਦੇ ਇੱਕ ਸਾਥੀ ਨੂੰ ਵੀ ਗੋਲੀ ਲੱਗੀ। ਦੋਹਾਂ ਨੂੰ ਸਿਵਲ ਹਸਪਤਾਲ ਲੈ ਜਾਇਆ ਗਿਆ, ਜਿਥੇ ਮਨਪ੍ਰੀਤ ਮੰਨਾ ਦੀ ਮੌਤ ਹੋ ਗਈ ਜਦ ਕਿ ਉਸ ਦਾ ਸਾਥੀ ਗੰਭੀਰ ਜ਼ਖ਼ਮੀ ਹੈ। ਜਾਣਕਾਰੀ ਮੁਤਾਬਕ ਸੋਮਵਾਰ ਦੇਰ ਸ਼ਾਮ ਜਿੰਮ ਤੋਂ ਕਸਰਤ ਕਰਕੇ ਬਾਹਰ ਆ ਰਿਹਾ ਸੀ ਇਸ ਦੌਰਾਨ ਗੱਡੀ ਸਵਾਰ 2 ਲੋਕਾਂ ਨੇ ਉਸ 'ਤੇ ਹਮਲਾ ਕਰ ਦਿੱਤਾ। ਮੌਕੇ 'ਤੇ ਪੁੱਜੀ ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।
Last Updated : Dec 4, 2019, 12:58 PM IST