ਚੰਨੀ ਦਾ ਵਿਰੋਧ, ਮਿੱਟੀ ਨਾਲ ਭਰੇ ਟੋਏ - Unemployed teachers protest
🎬 Watch Now: Feature Video
ਪਟਿਆਲਾ: ਪੰਜਾਬ ਦੇ ਮੁੱਖ ਮੰਤਰੀ (CM) ਦਾ ਚਿਹਰਾ ਬਦਲਣ ਤੋਂ ਬਾਅਦ ਵੀ ਪੰਜਾਬ ਵਿੱਚ ਪੰਜਾਬ ਸਰਕਾਰ (Government of Punjab) ਦਾ ਵਿਰੋਧ ਰੁਕਣ ਦਾ ਨਾਮ ਨਹੀਂ ਲੈ ਰਿਹਾ। ਪੰਜਾਬ ਦੇ ਵੱਖ-ਵੱਖ ਹਲਕਿਆ ਦਾ ਦੌਰਾ ਕਰਨ ਰਹੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Chief Minister Charanjit Singh Channi) ਨੂੰ ਕਈ ਥਾਵਾਂ ‘ਤੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ (Punjabi University Patiala) ਪਹੁੰਚਣ ਤੋਂ ਪਹਿਲਾਂ ਮੁੱਖ ਮੰਤਰੀ ਚੰਨੀ (Chief Minister Channi) ਦੇ ਖ਼ਿਲਾਫ਼ ਵੱਡੇ ਪੱਧਰ ‘ਤੇ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਮੁੱਖ ਮੰਤਰੀ ਚੰਨੀ (Chief Minister Channi) ਦੇ ਆਉਣ ਤੋਂ ਪਹਿਲਾਂ ਟੁੱਟੀਆਂ ਸੜਕਾਂ ਦੇ ਵਿੱਚ ਪਏ ਟੋਏ ਮਿੱਟੀ ਦੇ ਨਾਲ ਭਰੇ ਗਏ ਸਨ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਹੁਣ ਤੱਕ ਪ੍ਰਸ਼ਾਸਨ ਯੂਨੀਵਰਸਿਟੀ (University) ਦੀ ਤਰਸਯੋਗ ਹਾਲਾਤ ਨੂੰ ਲੁਕਾਉਣ ਦੇ ਲਈ ਅਜਿਹਾ ਕਰ ਰਿਹਾ ਹੈ ਅਤੇ ਨਾਲ ਹੀ ਪਿਛਲੇ ਕਰੀਬ 5 ਸਾਲਾਂ ਤੋਂ ਯੂਨੀਵਰਸਿਟੀ ਨੂੰ ਕੋਈ ਵੀ ਗਰਾਂਟ ਨਾ ਦੇਣ ਦੀ ਵੀ ਇਲਜ਼ਾਮ ਲਗਾਏ ਗਏ ਹਨ।