ਸਿਵਲ ਹਮਪਤਾਲ ਦੇ ਅਲਟਰਾ ਸਾਊਂਡ ਕਮਰੇ ਨੂੰ ਲੱਗਾ ਤਾਲਾ, ਲੋਕ ਪਰੇਸ਼ਾਨ - TARN TARAN NEWS
🎬 Watch Now: Feature Video
ਸੂਬਾ ਸਰਕਾਰ ਹਰ ਵਿਅਕਤੀ ਨੂੰ 5 ਲੱਖ ਰੁਪਏ ਦਾ ਬੀਮਾ ਕਰ ਵੱਧਿਆ ਸਿਹਤ ਸੁਵੀਧਾਵਾਂ ਦੇਣ ਦਾ ਸੁਪਨਾ ਵੇਖਾ ਰਹੀ ਹੈ, ਪਰ ਸਰਕਾਰੀ ਹਸਪਤਾਲਾਂ ਦੀ ਹਾਲਤ 'ਤੇ ਲਾਪਰਵਾਹੀ ਆਮ ਲੋਕਾਂ ਲਈ ਪਰੇਸ਼ਾਨੀ ਦਾ ਕਾਰਨ ਬਣੀ ਹੋਈ ਹੈ। ਤਰਨਤਾਰਨ ਦੇ ਸਿਵਲ ਹਸਪਤਾਲ ਦੀ ਹਾਲਤ ਤਰਸਯੋਗ ਹੈ। ਇਥੇ ਸਰਕਾਰ ਨੇ ਲੋਕਾਂ ਨੂੰ ਵਧੀਆ ਇਲਾਜ ਮੋਹਾਇਆ ਕਰਾਉਣ ਲਈ ਕਰੋੜਾਂ ਰੁਪਏ ਲਗਾ ਕੇ ਮਸ਼ੀਨਾਂ ਲਗਾਇਆ ਹਨ, ਪਰ ਮਸ਼ੀਨਾਂ ਖ਼ਰਬ ਹੋਣ ਕਾਰਨ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਕਰਕੇ ਇੱਥੋ ਦੇ ਅਲਟਰਾ ਸਾਊਂਡ ਵਾਲੇ ਕਮਰੇ ਨੂੰ ਤਾਲਾ ਲਗਇਆਂ ਹੋਇਆ ਹੈ। ਲੋਕਾਂ ਦਾ ਪ੍ਰਸ਼ਾਸਨ 'ਤੇ ਦੋਸ਼ ਹੈ ਕਿ ਮਸ਼ਿਨਾਂ ਲਗਭਗ ਇੱਕ ਮਹੀਨੇ ਤੋਂ ਖਰਾਬ ਹਨ, ਪਰ ਹਸਪਤਾਲ ਇਨ੍ਹਾਂ ਨੂੰ ਠੀਕ ਨਹੀਂ ਕਰਵਾ ਰਿਹਾ ਹੈ। ਹਸਪਤਾਲਾਂ ਦੀ ਅਜਿਹੀ ਹਾਲਤ ਦੇ ਚੱਲਦੇ ਆਯੂਸਮਾਨ ਭਾਰਤ ਦੀ ਸੁਪਨਾ ਕਿਵੇਂ ਪੂਰਾ ਕੀਤਾ ਜਾ ਸਕਦਾ ਹੈ।