ਖੇਡ ਦੇ ਮੈਦਾਨ ’ਚ ਖੂਨੀ ਜੰਗ - injured in the accident
🎬 Watch Now: Feature Video
ਹੁਸ਼ਿਆਰਪੁਰ: ਟਾਂਡਾ ਉੜਮੁੜ ਦੇ ਪਿੰਡ ਖੁਣਖੁਣ ਕਲਾਂ (village of Khundkhun Kalan of Tanda Uramur) ਵਿੱਚ ਚੱਲ ਰਹੇ ਫ਼ੁੱਟਬਾਲ ਟੂਰਨਾਮੈਂਟ ਦੌਰਾਨ ਦੋ ਟੀਮਾਂ ਆਪਸ ਵਿੱਚ ਭਿੜ ਗਈਆਂ। ਇਸ ਝਗੜੇ ਪਿੱਛੇ ਪੁਰਾਣੀ ਰੰਜਿਸ਼ ਦੱਸੀ ਜਾ ਰਹੀ ਹੈ। ਝਗੜੇ ਦੌਰਾਨ ਕੁਝ ਨੌਜਵਾਨਾਂ ਦੇ ਜ਼ਖ਼ਮੀ ਹੋਣ ਦੀ ਸੂਚਨਾ (Youth Injury Report) ਹੈ ਅਤੇ ਇਸ ਦੌਰਾਨ ਹਵਾਈ ਫਾਇਰ ਵੀ ਕੀਤੇ ਗਏ। ਸੂਚਨਾ ਮਿਲਣ 'ਤੇ ਥਾਣਾ ਮੁਖੀ (Police Station Chief) ਟਾਂਡਾ ਸੁਰਜੀਤ ਸਿੰਘ ਪੱਡਾ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੂਚਨਾ ਮੁਤਾਬਕ ਝਗੜੇ ਦੌਰਾਨ ਜ਼ਖ਼ਮੀ (Injury) ਹੋਏ ਕੁਝ ਨੌਜਵਾਨਾਂ ਨੂੰ ਦਸੂਹਾ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।