ਕਸਬਾ ਗੁਰਾਇਆ ਦੇ ਬੜਾ ਪਿੰਡ 'ਚ ਦੋ ਪ੍ਰਵਾਸੀ ਮਜ਼ਦੂਰਾਂ ਦੀ ਹੋਈ ਮੌਤ - ਦਵਾਈ ਲਈ ਹਸਪਤਾਲ
🎬 Watch Now: Feature Video
ਕਪੂਰਥਲਾ: ਕਸਬਾ ਗੁਰਾਇਆ 'ਚ ਦੋ ਪ੍ਰਵਾਸੀ ਮਜ਼ਦੂਰਾਂ ਦੀ ਮੌਤ ਹੋ ਗਈ। ਇਸ ਸਬੰਧੀ ਮ੍ਰਿਤਕ ਦੇ ਰਿਸ਼ਤੇਦਾਰ ਦਾ ਕਹਿਣਾ ਕਿ ਝੋਨਾ ਲਗਾਉਣ ਲਈ ਉਹ ਪੰਜਾਬ ਆਏ ਸੀ ਅਤੇ ਜਦੋਂ ਮ੍ਰਿਤਕ ਪੰਕਜ ਅਤੇ ਬਾਲਕ ਨੇ ਢਿੱਡ ਦਰਦ ਦੀ ਸ਼ਿਕਾਇਤ ਕੀਤੀ ਤਾਂ ਉਨ੍ਹਾਂ ਨੂੰ ਦਵਾਈ ਲਈ ਹਸਪਤਾਲ ਲਿਆਉਂਦਾ ਗਿਆ। ਉਨ੍ਹਾਂ ਦੱਸਿਆ ਕਿ ਇੱਕ ਦੀ ਰਸਤੇ 'ਚ ਹੀ ਮੌਤ ਹੋ ਗਈ , ਜਦਕਿ ਦੂਸਰੇ ਨੇ ਹਸਪਤਾਲ ਪਹੁੰਚ ਕੇ ਦਮ ਤੋੜ ਦਿੱਤਾ। ਇਸ ਸਬੰਧੀ ਪੁਲਿਸ ਦਾ ਕਹਿਣਾ ਕਿ ਡਾਕਟਰ ਵਲੋਂ ਜਹਿਰੀਲੇ ਜੀਵ ਦੇ ਡੰਗ ਮਾਰਨ ਦੀ ਗੱਲ ਕੀਤੀ ਜਾ ਰਹੀ ਹੈ। ਉਨ੍ਹਾਂ ਦਾ ਕਹਿਣਾ ਕਿ ਪਰਿਵਾਰ ਦੇ ਬਿਆਨਾਂ 'ਤੇ ਕਾਰਵਾਈ ਕੀਤੀ ਜਾ ਰਹੀ ਹੈ।