ਗੱਡੀਆਂ ਲੁੱਟਣ ਵਾਲੇ ਗਿਰੋਹ ਦੇ ਦੋ ਮੈਂਬਰ ਕਾਬੂ - ਲੁੱਟ ਖੋਹ
🎬 Watch Now: Feature Video
ਅੰਮ੍ਰਿਤਸਰ: ਜੰਡਿਆਲਾ ਗੁਰੂ ਪੁਲਿਸ ਨੇ ਗੱਡੀਆਂ ਖੋਹਣ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ। ਐਸਐਚਓ ਹਰਪ੍ਰੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਦੱਸਿਆ ਕੇ ਅਸੀਂ ਕਈਆਂ ਦਿਨਾਂ ਤੋਂ ਇਸ ਗਰੋਹ ਦੀ ਭਾਲ ਵਿੱਚ ਸੀ । ਖੂਫ਼ੀਆ ਜਾਣਕਾਰੀ ਦੇ ਆਧਾਰ 'ਤੇ ਨਵੇਂ ਪਿੰਡ ਦੇ ਬੱਸ ਅੱਡੇ ਤੋਂ ਦੋ ਵਿਅਕਤੀ ਗ੍ਰਿਫਤਾਰ ਕੀਤੇ। ਉਨ੍ਹਾਂ ਦੱਸਿਆ ਇਹ ਵਿਅਕਤੀ ਜਲੰਧਰ ਵੱਲੋਂ ਕਿਰਾਏ 'ਤੇ ਕਰਕੇ ਗੱਡੀਆਂ ਲਿਆਉਂਦੇ ਸਨ, ਜੰਡਿਆਲਾ ਗੁਰੂ ਦੇ ਨੇੜੇ ਪਿੰਡ ਰਾਣੇ ਕਾਲੇ ਦੀ ਨਹਿਰ ਉੱਤੇ ਕਿਸੇ ਬਹਾਨੇ ਡਰੈਵਰ ਨੂੰ ਗੱਡੀ 'ਚੋਂ ਕੱਢ ਕੇ ਤੇ ਗੱਡੀ ਚੋਰੀ ਕਰ ਲੈਂਦੇ ਸਨ। ਉਨ੍ਹਾਂ ਦੱਸਿਆ ਇਹਨਾਂ ਦੇ ਕੋਲੋਂ ਪੁੱਛ ਗਿੱਛ ਦੌਰਾਨ ਇਕ ਪਿਸਟਲ, ਛੋਟਾ ਹਾਥੀ, ਟੈਂਪੂ ਅਤੇ ਨੋਵਾ ਗੱਡੀ ਬਰਾਮਦ ਕੀਤੀ ਗਈ ਹੈ।