ਅੰਮ੍ਰਿਤਸਰ ਦੇ ਦੋ ਵਪਾਰੀਆਂ ਨੂੰ ਇੱਕ ਕਿਲੋ ਸੋਨੇ ਸਮੇਤ ਕੀਤਾ ਕਾਬੂ
🎬 Watch Now: Feature Video
ਅੰਮ੍ਰਿਤਸਰ: ਅੰਮ੍ਰਿਤਸਰ ਦੇ ਆਬਕਾਰੀ ਵਿਭਾਗ ਦੇ ਮੋਬਾਈਲ ਵਿੰਗ ਨੇ ਇੱਥੋਂ ਦੇ ਦੋ ਵਪਾਰੀਆਂ ਨੂੰ ਇੱਕ ਕਿਲੋ ਸੋਨੇ ਸਮੇਤ ਕਾਬੂ ਕੀਤਾ ਹੈ। ਇਸ ਦੀ ਕੀਮਤ ਕਰੀਬ 32 ਲੱਖ ਰੁਪਏ ਹੈ। ਸੋਨੇ ਨੂੰ ਕਬਜ਼ੇ ਵਿੱਚ ਲੈ ਕੇ ਮੋਬਾਈਲ ਵਿੰਗ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਆਬਕਾਰੀ ਵਿਭਾਗ ਦੀ ਅਧਿਕਾਰੀ ਹਰਦੀਪ ਕੌਰ ਭਮਰਾ ਨੇ ਕਿਹਾ ਕਿ ਉਨ੍ਹਾਂ ਇਹ ਸੋਨਾ ਉਸ ਸਮੇਂ ਜ਼ਬਤ ਕੀਤਾ ਜਦੋਂ ਵਪਾਰੀਆਂ ਪੁਲਿਸ ਨੂੰ ਬਿੱਲ ਦਿਖਾ ਨਹੀਂ ਸਕੇ।