SD College Mansa ਵਿਖੇ CDS Bipin Rawat ਨੂੰ ਦਿੱਤੀ ਸ਼ਰਧਾਂਜਲੀ - ਸਿੱਧੂ ਮੂਸੇਵਾਲਾ news

🎬 Watch Now: Feature Video

thumbnail

By

Published : Dec 13, 2021, 6:33 PM IST

ਮਾਨਸਾ: ਸੀਡੀਐਸ ਮਰਹੂਮ ਜਨ. ਬਿਪਿਨ ਰਾਵਤ (CDS Gen. Rawat news)ਨੂੰ ਮਾਨਸਾ ਦੇ ਐਸ ਡੀ ਕਾਲਜ (SD College Mansa) ਵਿਖੇ ਸ਼ਰਧਾਂਜਲੀ ਦਿੱਤੀ (Tribute to Gen. Rawat)ਗਈ। ਇਸ ਮੌਕੇ ਐਨਸੀਸੀ ਕੈਡੇਟ ਅਤੇ ਸਥਾਨਕ ਵਸਨੀਕਾਂ ਨੇ ਇਕ ਸਾਦਾ ਸਮਾਗਮ ਉਲੀਕਿਆ, ਜਿਸ ਵਿਚ ਉਨ੍ਹਾਂ ਦੀਆਂ ਯਾਦਾਂ ਤਾਜ਼ਾ ਕੀਤੀਆਂ ਗਈਆਂ।ਇਥੇ ਮੌਜੂਦ ਸਖ਼ਸ਼ੀਅਤਾਂ ਨੇ ਦੋ ਮਿੰਟ ਦਾ ਮੌਨ ਧਾਰ ਕੇ ਜਨ. ਰਾਵਤ ਨੂੰ ਸ਼ਰਧਾਂਜਲੀ ਦਿੱਤੀ। ਇਸ ਮੌਕੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਜੀਵਨ ਸਬੰਧੀ ਜਾਣੂੰ ਕਰਵਾਇਆ ਗਿਆ। ਕਾਂਗਰਸੀ ਆਗੂ ਮਨਜੀਤ ਝਲਬੂਟੀ ਨੇ ਵੀ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ ਅਤੇ ਜਨ. ਰਾਵਤ ਨੂੰ ਸ਼ਰਧਾਂਜਲੀ ਦਿੱਤੀ, ਉੱਥੇ ਉਨ੍ਹਾਂ ਐਸ ਡੀ ਕਾਲਜ ਦੇ ਲਈ ਪੰਜਾਬ ਸਰਕਾਰ ਦੇ ਕੋਟੇ ਵਿੱਚੋਂ 10 ਲੱਖ ਰੁਪਏ ਦੀ ਗਰਾਂਟ ਵੀ ਦਿੱਤੀ। ਇਸ ਮੌਕੇ ਉਨ੍ਹਾਂ ਸਿੱਧੂ ਮੂਸੇਵਾਲਾ (Sidhu Moosewala news) ਨੂੰ ਮਾਨਸਾ ਤੋਂ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋਣ ਤੇ ਬੋਲਦਿਆਂ ਕਿਹਾ ਕਿ ਕਾਂਗਰਸ ਪਾਰਟੀ ਵਿਚ ਹਰ ਕੋਈ ਸ਼ਾਮਲ ਹੋ ਸਕਦਾ ਹੈ ਪਰ ਮਾਨਸਾ ਤੋਂ ਅਜੇ ਤਕ ਚੋਣ ਕੌਣ ਲੜੇਗਾ (Congress candidate from Mansa) ਇਹ ਗੱਲ ਸਪਸ਼ਟ ਨਹੀਂ ਹੈ।

ABOUT THE AUTHOR

author-img

...view details

ETV Bharat Logo

Copyright © 2025 Ushodaya Enterprises Pvt. Ltd., All Rights Reserved.