ਟ੍ਰੈਫਿਕ ਪੁਲਿਸ ਇੰਚਾਰਜ ਨੇ ਐਂਬੂਲੈਂਸ ਕਰਮਚਾਰੀਆਂ ਤੇ ਪੱਤਰਕਾਰਾਂ ਨੂੰ ਵੰਡੀ ਪ੍ਰੋਟੈਕਸ਼ਨ ਕਿੱਟਸ - ਵੰਡੀ ਪ੍ਰੋਟੈਕਸ਼ਨ ਕਿੱਟਸ
🎬 Watch Now: Feature Video
ਪਟਿਆਲਾ: ਪੰਜਾਬ 'ਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ ਇਸ ਦੌਰਾਨ ਆਪਣੀ ਡਿਊਟੀ ਨਿਭਾ ਰਹੇ ਐਂਬੂਲੈਂਸ ਚਾਲਕਾਂ ਤੇ ਪੱਤਰਕਾਰਾਂ ਨੂੰ ਟ੍ਰੈਫਿਕ ਪੁਲਿਸ ਪਟਿਆਲਾ ਵੱਲੋਂ ਪ੍ਰੋਟੈਕਸ਼ਨ ਕਿੱਟਾਂ ਵੰਡਿਆਂ ਗਈਆਂ ਹਨ। ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਐਂਬੂਲੈਂਸ ਦੇ ਕਰਮਚਾਰੀਆਂ ਨੇ ਦੱਸਿਆ ਕਿ ਸਰਕਾਰ ਵੱਲੋਂ 108 ਸੇਵਾ ਸ਼ੁਰੂ ਤਾਂ ਕੀਤੀ ਗਈ ਹੈ, ਪਰ ਸਰਕਾਰ ਵੱਲੋਂ ਐਂਬੂਲੈਂਸ ਦੇ ਕਰਮਚਾਰੀਆਂ ਦੀ ਸੁਰੱਖਿਆ ਉੱਤੇ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। ਟ੍ਰੈਫਿਕ ਇੰਚਾਰਜ ਰਣਜੀਤ ਸਿੰਘ ਨੇ ਕਿਹਾ ਕਿ ਕੋਰੋਨਾ ਦੇ ਚਲਦੇ ਕਰਫਿਊ ਦੌਰਾਨ ਐਂਬੂਲੈਂਸ ਕਰਮਚਾਰੀ ਤੇ ਪੱਤਰਕਾਰ ਆਪਣਾ ਪੂਰਾ ਸਹਿਯੋਗ ਦੇ ਰਹੇ ਹਨ।