ਸ਼ਰਾਬ ਦੇ ਠੇਕੇ ਵਿੱਚ ਚੋਰਾਂ ਨੇ ਕੀਤੀ ਸਾਢੇ ਤਿੰਨ ਲੱਖ ਦੀ ਸ਼ਰਾਬ ਚੋਰੀ - ਠੇਕੇ ਵਿੱਚ ਚੋਰਾਂ ਨੇ ਕੀਤੀ ਸਾਢੇ ਤਿੰਨ ਲੱਖ ਦੀ ਸ਼ਰਾਬ ਚੋਰੀ
🎬 Watch Now: Feature Video
ਬਰਨਾਲਾ: ਥਾਣਾ ਟੱਲੇਵਾਲ ਅਧੀਨ ਪੈਂਦੇ ਪਿੰਡ ਰਾਮਗਡ਼੍ਹ ਵਿਖੇ ਬੀਤੀ ਰਾਤ ਚੋਰਾਂ ਨੇ ਸ਼ਰਾਬ ਦੇ ਠੇਕੇ ਵਿੱਚੋਂ ਸਾਢੇ ਤਿੰਨ ਲੱਖ ਦੀ ਸ਼ਰਾਬ ਚੋਰੀ ਕਰਨ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਪਿੰਡ ਰਾਮਗੜ੍ਹ ਵਿਖੇ 4 ਵਿਅਕਤੀਆਂ ਨੇ ਠੇਕੇ ਦੇ ਕਰਿੰਦੇ ਨੂੰ ਬੰਨ੍ਹ ਕੇ ਦੇਸੀ ਅਤੇ ਅੰਗਰੇਜ਼ੀ ਸ਼ਰਾਬ ਦੀਆਂ ਪੇਟੀਆਂ ਚੋਰੀ ਕੀਤੀਆਂ। ਇਸ ਘਟਨਾ ਸੰਬੰਧੀ ਜਾਣਕਾਰੀ ਦਿੰਦੇ ਹੋਏ ਠੇਕੇ ਦੇ ਕਰਿੰਦੇ ਨੇ ਦੱਸਿਆ ਕਿ ਰਾਤ ਕਰੀਬ 12 ਵਜੇ ਠੇਕੇ ਦੀ ਛੱਤ ਤੋੜ ਕੇ ਦੋ ਵਿਅਕਤੀ ਅੰਦਰ ਦਾਖ਼ਲ ਹੋਏ। ਜਿਨ੍ਹਾਂ ਨੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਿਆਂ ਉਸ ਨੂੰ ਰਜਾਈ ਵਿੱਚ ਹੀ ਦੱਬ ਲਿਆ। ਜਿਸ ਤੋਂ ਬਾਅਦ ਠੇਕੇ ਵਿੱਚੋਂ ਦੇਸੀ ਅਤੇ ਅੰਗਰੇਜ਼ੀ ਸ਼ਰਾਬ ਤੋਂ ਇਲਾਵਾ ਉਸ ਦਾ ਮੋਬਾਇਲ ਅਤੇ ਇੱਕ ਮਹੀਨੇ ਦੀ ਤਨਖ਼ਵਾਹ ਵੀ ਲੈ ਗਏ।