ਚੋਰਾਂ ਨੇ ਮੋਬਾਇਲਾਂ ਦੀ ਦੁਕਾਨ 'ਚ ਮਾਰਿਆ ਡਾਕਾ - ਜਲੰਧਰ ਦੇ ਪ੍ਰਤਾਪ ਬਾਗ
🎬 Watch Now: Feature Video
ਜਲੰਧਰ: ਜਲੰਧਰ ਦੇ ਪ੍ਰਤਾਪ ਬਾਗ ਦੇ ਸਾਹਮਣੇ ਸਥਿਤ ਰਾਜੂ ਮੋਬਾਇਲ ਵਿੱਚ ਵੀਰਵਾਰ ਰਾਤ ਚੋਰਾਂ ਨੇ ਹੱਥ ਸਾਫ਼ ਕਰ ਦਿੱਤਾ। ਜਿਥੇ ਕਿ 1 ਲੱਖ ਦੇ ਕਰੀਬ ਕੈਸ਼ ਅਤੇ ਹੋਰ ਦੁਕਾਨ ਵਿੱਚ ਪਿਆ ਸਾਮਾਨ ਲੈ ਕੇ ਉੱਥੋਂ ਫ਼ਰਾਰ ਹੋ ਗਏ। ਚੋਰੀ ਦੀ ਇਹ ਘਟਨਾ ਉਥੇ ਲੱਗੇ ਸੀ.ਸੀ.ਟੀ.ਵੀ ਕੈਮਰੇ ਵਿੱਚ ਕੈਦ ਹੋ ਗਈ ਦੁਕਾਨ ਦੇ ਮਾਲਕ ਰਜੇਸ਼ ਅਗਰਵਾਲ ਨੇ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਉਨ੍ਹਾਂ ਨੇ ਜਦੋਂ ਸਵੇਰੇ ਆ ਕੇ 9 ਵਜੇ ਦੁਕਾਨ ਖੋਲ੍ਹੀ ਤਾਂ ਦੇਖਿਆ ਕਿ ਦੁਕਾਨ ਦਾ ਸਾਰਾ ਸਾਮਾਨ ਬਿਖਰਿਆ ਹੋਇਆ ਸੀ ਅਤੇ ਜੋ ਮਹਿੰਗੀਆਂ ਅਸੈਸਰੀਜ਼ ਸੀ। ਉਹ ਵੀ ਇੱਥੇ ਨਹੀਂ ਸੀ, ਦੁਕਾਨ ਦੇ ਉੱਪਰ ਜਾ ਕੇ ਦੇਖਿਆ ਤੇ ਉੱਪਰ ਵੱਡਾ ਗੇਟ ਦਾ ਸ਼ਟਰ ਥੱਲਿਓਂ ਪਾੜ ਕੇ ਚੋਰ ਦੁਕਾਨ ਦੇ ਵਿੱਚ ਖੁੱਸੇ ਅਤੇ ਉਨ੍ਹਾਂ ਨੇ ਇਸ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਹੈ।