ਫਿਲਮੀ ਅੰਦਾਜ਼ 'ਚ ਚੋਰਾਂ ਨੇ ਲੁੱਟਿਆ ਮੰਤਰੀ ਦੀ ਪਤਨੀ ਦਾ ਪਰਸ - ਹਿਮਾਚਲ ਪ੍ਰਦੇਸ਼ ਦੇ ਕੈਬਿਨੇਟ ਮੰਤਰੀ ਗੋਬਿੰਦ ਠਾਕੁਰ
🎬 Watch Now: Feature Video
ਚੰਡੀਗੜ੍ਹ : ਸ਼ਹਿਰ ਵਿੱਚ ਚੋਰਾਂ ਵੱਲੋਂ ਫਿਲਮੀ ਅੰਦਾਜ਼ ਵਿੱਚ ਚੋਰਾਂ ਵੱਲੋਂ ਮੰਤਰੀ ਦੀ ਪਤਨੀ ਦਾ ਪਰਸ ਚੋਰੀ ਕੀਤੇ ਜਾਣ ਦਾ ਸਾਹਮਣੇ ਆਇਆ ਹੈ। ਚੋਰਾਂ ਨੇ ਚੰਡੀਗੜ੍ਹ ਪਹੁੰਚੀ ਹਿਮਾਚਲ ਪ੍ਰਦੇਸ਼ ਦੇ ਕੈਬਿਨੇਟ ਮੰਤਰੀ ਗੋਬਿੰਦ ਠਾਕੁਰ ਦੀ ਪਤਨੀ ਰਜਨੀ ਠਾਕੁਨ ਨੂੰ ਲੱਖਾਂ ਦਾ ਚੂਨਾ ਲਗਾ ਦਿੱਤਾ। ਦਰਅਸਲ ਰਜਨੀ ਠਾਕੁਰ ਜਦੋਂ ਸ਼ਹਿਰ ਦੇ ਸੈਕਟਰ-8 ਦੇ ਇੱਕ ਸੈਲੂਨ ਪਹੁੰਚੀ ਤਾਂ ਉਨ੍ਹਾਂ ਦੇ ਹੱਥ ਵਿੱਚ ਰੁਪਇਆ ਨਾਲ ਭਰਿਆ ਪਰਸ ਸੀ। ਜਦੋਂ ਸੈਲੂਨ ਤੋਂ ਵਾਪਸ ਆ ਕੇ ਉਹ ਆਪਣੀ ਗੱਡੀ ਵਿੱਚ ਬੈਠਣ ਲੱਗੇ ਤਾਂ ਚੋਰਾਂ ਨੇ ਫਿਲਮੀ ਅੰਦਾਜ਼ ਵਿੱਚ ਚੋਰੀ ਨੂੰ ਅੰਜ਼ਾਮ ਦਿੱਤਾ। ਚੋਰਾਂ ਨੇ ਪਹਿਲਾਂ ਕਾਰ ਹੇਠਾਂ ਕੁੱਝ ਰੁਪਏ ਸੁੱਟੇ ਅਤੇ ਬਾਅਦ ਵਿੱਚ ਡਰਾਈਵਰ ਨੂੰ ਕਾਰ ਹੇਠਾਂ ਪਏ ਰੁਪਇਆਂ ਬਾਰੇ ਦੱਸਿਆ। ਡਰਾਈਵਰ ਨੇ ਗੱਡੀ ਤੋਂ ਉੱਤਰ ਕੇ ਉਹ ਪੈਸੇ ਕੋਲ ਬੈਠੇ ਭਿਖਾਰੀ ਨੂੰ ਦੇ ਦਿੱਤੇ ਇੰਨੇ ਵਿੱਚ ਚੋਰ ਗੱਡੀ 'ਚ ਪਿਆ ਮੰਤਰੀ ਦੀ ਪਤਨੀ ਦਾ ਪਰਸ ਲੈ ਕੇ ਫਰਾਰ ਹੋ ਗਏ। ਇਸ ਬਾਰੇ ਪੁਲਿਸ ਨੂੰ ਸ਼ਿਕਾਇਤ ਕਰਦਿਆਂ ਮੰਤਰੀ ਦੀ ਪਤਨੀ ਨੇ ਦੱਸਿਆ ਕਿ ਪਰਸ ਵਿੱਚ ਢਾਈ ਲੱਖ ਰੁਪਏ ਦੀ ਰਕਮ ਅਤੇ ਕੁੱਝ ਜ਼ਰੂਰੀ ਦਸਤਾਵੇਜ਼ ਸਨ। ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਪੁਲਿਸ ਸੀਸੀਟੀਵੀ ਫੁੱਟੇਜ਼ ਦੀ ਮਦਦ ਨਾਲ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ।