ਦੁਕਾਨ 'ਚ ਦਿਨ ਦਿਹਾੜੇ 40 ਹਜ਼ਾਰ ਦੀ ਚੋਰੀ, ਸੀਸੀਟੀਵੀ 'ਚ ਕੈਦ ਹੋਈ ਘਟਨਾ
🎬 Watch Now: Feature Video
ਜਲੰਧਰ: ਮਾਮਲਾ ਫਗਵਾੜਾ ਦੀ ਪੁਰਾਣੀ ਦਾਣਾ ਮੰਡੀ ਵਿਖੇ ਗੁਪਤਾ ਟ੍ਰੇਡਿੰਗ ਕੰਪਨੀ ਦੁਕਾਨ ਵਿੱਚ ਦਿਨ ਦਿਹਾੜੇ ਇਕ ਚੋਰ ਵੱਲੋਂ ਦੁਕਾਨ ਦੇ ਅੰਦਰ ਵੜ ਕੇ ਗੱਲੇ ਵਿਚੋਂ ਨਕਦੀ ਲੈ ਕੇ ਫ਼ਰਾਰ ਹੋ ਗਿਆ, ਜਿਸ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਦੁਕਾਨ ਦੇ ਮਾਲਿਕ ਹਰਸ਼ ਗੁਪਤਾ ਨੇ ਦੱਸਿਆ ਹੈ ਕਿ ਸ਼ਾਮ ਦੇ ਵੇਲੇ ਦੁਕਾਨ ਦੇ ਬਾਹਰ ਸਾਮਾਨ ਇਕੱਠੇ ਕਰ ਰਹੇ ਸਨ ਕਿ ਸ਼ਰ੍ਹੇਆਮ ਉਨ੍ਹਾਂ ਦੀ ਦੁਕਾਨ ਤੇ ਇੱਕ ਬੰਦਾ ਆਇਆ ਅਤੇ ਉਨ੍ਹਾਂ ਦੇ ਗੱਲੇ ਵਿਚੋਂ ਪੈਸੇ ਕੱਢ ਕੇ ਫ਼ਰਾਰ ਹੋ ਗਿਆ, ਜਿਸਦੀ ਫੁਟੇਜ ਸੀਸੀਟੀਵੀ ਵਿੱਚ ਕੈਦ ਹੋ ਗਈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਸ਼ਾਮ ਵੇਲੇ ਗੱਲੇ ਵਿਚ ਤਕਰੀਬਨ 45 ਹਜ਼ਾਰ ਰੁਪਿਆ ਰੱਖਿਆ ਹੋਇਆ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਦੁਕਾਨ ਤੇ ਪਹਿਲਾਂ ਵੀ ਇੱਕ ਵਾਰ ਘਿਓ ਦੀ ਪੇਟੀ ਚੋਰੀ ਹੋਈ ਸੀ ਅਤੇ ਉਸ ਦੀ ਵੀ ਸ਼ਿਕਾਇਤ ਪੁਲਿਸ ਕੋਲ ਕੀਤੀ ਸੀ। ਮੌਕੇ 'ਤੇ ਆਏ SI ਬਲਜਿੰਦਰ ਸਿੰਘ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਇਹ ਦੁਕਾਨ 'ਚ ਚੋਰੀ ਹੋਈ ਹੈ, ਫਿਲਹਾਲ ਉਨ੍ਹਾਂ ਵੱਲੋਂ ਸੀਸੀਟੀਵੀ ਫੁਟੇਜ ਕਬਜ਼ੇ ਵਿੱਚ ਲੈ ਦਿੱਤੀ ਹੈ ਅਤੇ ਜਲਦ ਹੀ ਚੋਰ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।