ਬਠਿੰਡਾ 'ਚ ਛਾਇਆ ਘੁਪ ਹਨ੍ਹੇਰਾ - ਝੋਨੇ ਦੀ ਫਸਲ
🎬 Watch Now: Feature Video
ਸੂਬੇ ‘ਚ ਵਿੱਚ ਇੱਕ ਵਾਰ ਫੇਰ ਮੌਸਮ ਆਪਣਾ ਮਿਜਾਜ਼ ਬਦਲਦਾ ਦਿਖਾਈ ਦੇ ਰਿਹਾ ਹੈ। ਬਠਿੰਡਾ ਦੇ ਵਿੱਚ ਮੌਸਮ ਫਿਰ ਤੋਂ ਖੁਸ਼ਗਵਾਰ ਹੋਇਆ ਦਿਖਾਈ ਦੇ ਰਿਹਾ ਹੈ। ਆਸਮਾਨ ਦੇ ਵਿੱਚ ਬੱਦਲਵਾਈ ਹੋਈ ਦਿਖਾਈ ਦੇ ਰਹੀ ਹੈ। ਇਸ ਬਦਲੇ ਮੌਸਮ ਨੂੰ ਲੈਕੇ ਸਥਾਨਕ ਲੋਕਾਂ ਖਾਸ ਕਰਕੇ ਕਿਸਾਨਾਂ ਦੇ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਜਿਕਰਯੋਗ ਹੈ ਕਿ ਪਿਛਲੇ ਦਿਨ੍ਹਾਂ ਤੋਂ ਲੋਕਾਂ ਨੂੰ ਅੱਤ ਦੀ ਗਰਮੀ ਕਾਰਨ ਕਾਫੀ ਪਰੇਸ਼ਾਨੀਆਂ ਆ ਰਹੀਆਂ ਸਨ ਪਰ ਇਸੇ ਬਦਲੇ ਮੌਸਮ ਕਾਰਨ ਹਰ ਇੱਕ ਦੇ ਚਿਹਰੇ ਖਿੜ੍ਹੇ ਦਿਖਾਈ ਦੇ ਰਹੇ ਹਨ। ਕਿਸਾਨਾਂ ਦਾ ਕਹਿਣੈ ਕਿ ਇਸ ਬਦਲੇ ਮੌਸਮ ਤੇ ਪਿਛਲੇ ਦਿਨਾਂ ‘ਚ ਪਏ ਮੀਂਹ ਕਾਰਨ ਉਨ੍ਹਾਂ ਕਾਫੀ ਫਾਇਦਾ ਹੋਇਆ ਹੈ ਕਿਉਂਕਿ ਉਨ੍ਹਾਂ ਦੀ ਝੋਨੇ ਦੀ ਫਸਲ ਪਾਣੀ ਬਿਨ੍ਹਾਂ ਸੁੱਕ ਰਹੀ ਸੀ।