ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਹੀ ਲਹਿਰਾਗਾਗਾ ਵਿਖੇ ਕਾਂਗਰਸ ’ਚ ਸ਼ੁਰੂ ਹੋਈ ਬਗਾਵਤ - ਲਹਿਰਾਗਾਗਾ ਵਿਖੇ ਕਾਂਗਰਸ ’ਚ
🎬 Watch Now: Feature Video
ਸੰਗਰੂਰ: ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਹੀ ਕਾਂਗਰਸ ਪਾਰਟੀ ’ਚ ਬਗ਼ਾਵਤ ਸ਼ੁਰੂ ਹੋ ਗਈ, ਜਦੋਂ ਸੀਨੀਅਰ ਆਗੂ ਵਰਿੰਦਰ ਗੋਇਲ ਨੇ ਕਾਂਗਰਸ ਨੂੰ ਅਲਵਿਦਾ ਕਹਿ ਦਿੱਤਾ। ਪਾਰਟੀ ਛੱਡਣ ਤੋਂ ਤੁਰੰਤ ਬਾਅਦ ਉਨ੍ਹਾਂ 'ਲਹਿਰਾਗਾਗਾ ਵਿਕਾਸ ਮੰਚ' ਦਾ ਗਠਨ ਕਰਦਿਆਂ ਸ਼ਹਿਰ ਦੇ ਸਾਰੇ ਹੀ 15 ਵਾਰਡਾਂ ਵਿੱਚ ਉਮੀਦਵਾਰ ਖੜ੍ਹੇ ਕਰਨ ਦਾ ਐਲਾਨ ਕਰ ਦਿੱਤਾ। ਇਸ ਮੌਕੇ ਉਨ੍ਹਾਂ ਰਿਹਾਇਸ਼ ’ਤੇ ਸਮਰਥਕਾਂ ਦੇ ਭਾਰੀ ਇਕੱਠ ਵਿੱਚ ਵੱਖ ਵੱਖ ਵਾਰਡਾਂ ਵਿੱਚ ਖੜ੍ਹੇ ਕੀਤੇ 11 ਉਮੀਦਵਾਰਾਂ ਦਾ ਐਲਾਨ ਵੀ ਕੀਤਾ। ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਵਰਿੰਦਰ ਗੋਇਲ ਨੇ ਕਿਹਾ ਕਿ ਲਹਿਰਾਗਾਗਾ ਵਿਕਾਸ ਮੰਚ ਦਾ ਗਠਨ ਕਰਕੇ ਉਹ ਖ਼ੁਦ ਵਾਰਡਾਂ ’ਚ ਆਪਣੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ’ਚ ਚੋਣ ਪ੍ਰਚਾਰ ਕਰਨਗੇ।