ਪਿਤਾ ਦੀ ਸ਼ਰਾਬ ਤੋਂ ਤੰਗ ਧੀਆਂ ਨੇ ਚੁੱਕਿਆ ਇਹ ਕਦਮ - ਛੋਟੀ ਬੱਚੀਆਂ ਨਾਲ ਕੁੱਟਮਾਰ
🎬 Watch Now: Feature Video
ਸ੍ਰੀ ਫ਼ਤਹਿਗੜ੍ਹ ਸਾਹਿਬ: ਪਟਿਆਲਾ ਦੇ ਦੇਵੀਗੜ੍ਹ 'ਚ ਸ਼ਰਾਬੀ ਪਿਤਾ ਵਲੋਂ ਆਪਣੀ ਛੋਟੀ ਬੱਚੀਆਂ ਨਾਲ ਕੁੱਟਮਾਰ ਕੀਤੀ ਜਾਂਦੀ ਸੀ। ਜਿਸ ਤੋਂ ਬੱਚੀਆਂ ਘਰੋਂ ਭੱਜ ਕੇ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਪਹੁੰਚ ਗਈਆਂ। ਇਥੇ ਆਟੋ ਚਾਲਕ ਵਲੋਂ ਸ਼ੱਕ ਹੋਣ 'ਤੇ ਜਾਣਕਾਰੀ ਬਾਲ ਭਲਾਈ ਕੇਂਦਰ ਨੂੰ ਦਿੱਤੀ ਗਈ। ਜਿਸ ਤੋਂ ਬਾਅਦ ਉਨ੍ਹਾਂ ਬੱਚੀਆਂ ਨੂੰ ਆਪਣੇ ਕਬਜ਼ੇ 'ਚ ਲੈ ਲਿਆ। ਉਨ੍ਹਾਂ ਦੱਸਿਆ ਕਿ ਮਾਮਲਾ ਧਿਆਨ 'ਚ ਆਉਣ 'ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਲਈ ਬੱਚੀਆਂ ਨੂੰ ਪਟਿਆਲਾ ਬਾਲ ਭਲਾਈ ਕੇਂਦਰ ਛੱਡਿਆ ਜਾਵੇਗਾ।