ਬਜ਼ੁਰਗ ਤੋਂ ਹਜ਼ਾਰਾਂ ਰੁਪਏ ਲੁੱਟ ਕੇ ਭੱਜਣ ਵਾਲਾ ਚੜ੍ਹਿਆ ਲੋਕਾਂ ਦੇ ਧੱਕੇ, ਚਾੜ੍ਹਿਆ ਕੁੱਟਾਪਾ - ਲੁਟੇਰੇ ਨੂੰ ਆਪਣੇ ਕਬਜੇ ਵਿਚ ਲੈ ਲਿਆ
🎬 Watch Now: Feature Video
ਹੁਸ਼ਿਆਰਪੁਰ: ਮਾਹਿਲਪੁਰ ਊਨਾ ਰੋਡ 'ਤੇ ਪਿੰਡ ਭੁੱਲੇਵਾਲ ਗੁੱਜਰਾਂ ਨਜ਼ਦੀਕ ਇੱਕ ਸਾਇਕਲ 'ਤੇ ਜਾ ਰਹੇ ਬਜ਼ੁਰਗ ਨੂੰ ਇੱਕ ਮੋਟਰਸਾਇਕਲ 'ਤੇ ਜਾ ਰਹੇ ਦੋ ਲੁਟੇਰਿਆਂ ਨੇ ਦਾਤਰ ਦੀ ਨੋਕ 'ਤੇ ਲੁੱਟ ਲਿਆ | ਲੁਟੇਰੇ ਅਜੇ ਭੱਜਣ ਦੀ ਤਿਆਰੀ ਹੀ ਕਰ ਰਹੇ ਸਨ ਕਿ ਪਿੱਛੋਂ ਮੋਟਰਸਾਇਕਲ 'ਤੇ ਆ ਰਹੇ ਨੌਜਵਾਨਾਂ ਨੇ ਇੱਕ ਲੁਟੇਰੇ ਨੂੰ ਕਾਬੂ ਕਰ ਲਿਆ ਜਦਕਿ ਦੂਜਾ ਲੁੱਟੀ ਹੋਈ ਤਿੰਨ ਹਜ਼ਾਰ ਦੀ ਨਗਦੀ ਸਮੇਤ ਭੱਜਣ ਵਿਚ ਸਫ਼ਲ ਹੋ ਗਿਆ | ਲੋਕਾਂ ਨੇ ਕਾਬੂ ਕੀਤੇ ਲੁਟੇਰੇ ਨੂੰ ਰੱਸੀ ਨਾਲ ਬੰਨ ਕੇ ਦਰੱਖ਼ਤ ਨਾਲ ਬੰਨ੍ਹ ਲਿਆ ਤੇ ਉਸਦਾ ਕੁੱਟਾਪਾ ਚਾੜ੍ਹਿਆ | ਥਾਣਾ ਮਾਹਿਲਪੁਰ ਦੀ ਪੁਲਿਸ ਨੇ ਮੌਕੇ 'ਤੇ ਆ ਕੇ ਲੁਟੇਰੇ ਨੂੰ ਆਪਣੇ ਕਬਜੇ ਵਿਚ ਲੈ ਲਿਆ | ਪੀੜਤ ਸ਼ਖ਼ਸ ਦੇ ਵੱਲੋਂ ਪੁਲਿਸ ਤੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ।