ਵੈਕਸੀਨ ਦੀ ਸ਼ੁਰੂਆਤ ਕਰਨ ਪੁੱਜੇ ਵਿਧਾਇਕ ਢਿੱਲੋਂ ਨੂੰ ਨਰਸਾਂ ਨੇ ਸੁਣਾਏ ਦੁੱਖੜੇ - ਵੈਕਸੀਨ ਦੀ ਸ਼ੁਰੂਆਤ ਕਰਵਾਉਣ
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-10310517-490-10310517-1611142500502.jpg)
ਫ਼ਰੀਦਕੋਟ: ਕਰੋਨਾ ਵਾਇਰਸ ਦੀ ਵੈਕਸੀਨ ਦੀ ਸ਼ੁਰੂਆਤ ਕਰਵਾਉਣ ਆਏ ਹਲਕਾ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਨੂੰ ਮਲਟੀਪਰਪਜ਼ ਹੈਲਥ ਵਰਕਰਾਂ ਨੇ ਆਪਣੇ ਦੁੱਖੜੇ ਸੁਣਾਏ। ਏਐਨਐਮ ਗੀਤਾ ਰਾਣੀ ਨੇ ਕਿਹਾ ਕਿ ਉਹ ਤੇ ਉਨ੍ਹਾਂ ਦੇ ਸਹਿਯੋਗੀ ਕਰਮਚਾਰੀ ਬੀਤੇ 13 ਸਾਲ ਤੋਂ ਠੇਕਾ ਅਧਾਰ ’ਤੇ ਨੌਕਰੀ ਕਰ ਰਹੇ ਹਾਂ। ਉਨ੍ਹਾਂ ਦੱਸਿਆ ਕਿ ਕਰੋਨਾ ਮਹਾਂਮਾਰੀ ਦੌਰਾਨ ਉਨ੍ਹਾਂ ਫ਼ਰੰਟਲਾਈਨ ਵਾਰੀਅਰਜ਼ ਵਜੋਂ ਕੰਮ ਕੀਤਾ ਅਤੇ ਹੁਣ ਵੈਕਸੀਨ ਦੀ ਸ਼ੁਰੂਆਤ ਵੀ ਉਨ੍ਹਾਂ ਵੱਲੋਂ ਹੀ ਕੀਤੀ ਜਾ ਰਹੀ ਹੈ ਪਰ ਸਰਕਾਰ ਵੱਲੋਂ ਉਨ੍ਹਾਂ ਪ੍ਰਤੀ ਕੁੱਝ ਵੀ ਨਹੀਂ ਕੀਤਾ ਜਾ ਰਿਹਾ। ਇਸ ਮੌਕੇ ਵਿਧਾਇਕ ਢਿੱਲੋਂ ਨੇ ਸਮੂਹ ਨਰਸਾਂ ਨੂੰ ਭਰੋਸਾ ਦਵਾਇਆ ਕਿ ਉਨ੍ਹਾਂ ਦੀ ਮੀਟਿੰਗ ਸਿਹਤ ਮੰਤਰੀ ਨਾਲ ਕਰਵਾ ਜ਼ਰੂਰ ਹੱਲ ਕੱਢਿਆ ਜਾਵੇਗਾ।