ਪੰਜ ਮਹੀਨੇ ਦੀ ਬੱਚੀ ਨੂੰ ਬੱਸ ਸਟੈਂਡ 'ਤੇ ਛੱਡ ਮਾਂ ਹੋਈ ਰਫੂਚੱਕਰ - five-month-old baby
🎬 Watch Now: Feature Video
ਅੰਮ੍ਰਿਤਸਰ: ਅੰਮ੍ਰਿਤਸਰ ਦੇ ਬੱਸ ਸਟੈਂਡ 'ਤੇ ਇੱਕ ਮਾਂ ਆਪਣੀ ਪੰਜ ਮਹੀਨੇ ਦੀ ਬੱਚੀ ਨੂੰ ਛੱਡ ਕੇ ਫ਼ਰਾਰ ਹੋ ਗਈ। ਜਦੋਂ ਬੱਚੀ ਭੁੱਖ ਕਾਰਨ ਰੋਣ ਲੱਗੀ ਤਾਂ ਆਟੋ ਚਾਲਕ ਦਾ ਉਸ ਵੱਲ ਧਿਆਨ ਗਿਆ ਅਤੇ ਉਸ ਨੇ ਬੱਚੀ ਮਾਂ ਦੀ ਭਾਲ ਕਰਨ ਤੋਂ ਬਾਅਦ ਪੁਲਿਸ ਨੂੰ ਜਾਣਕਾਰੀ ਦਿੱਤੀ। ਪੁਲਿਸ ਬੱਚੀ ਨੂੰ ਆਪਣੇ ਨਾਲ ਥਾਣੇ ਲੈਕੇ ਪਹੁੰਚੀ, ਜਿਥੇ ਪੁਲਿਸ ਅਧਿਕਾਰੀਆਂ ਨੇ ਬੱਚੀ ਨੂੰ ਬੋਤਲ ਨਾਲ ਦੁੱਧ ਪਿਲਾਇਆ। ਪੁਲਿਸ ਨੇ ਚਾਈਲਡ ਹੈਪਲ ਅਧਿਕਾਰੀ ਨਾਲ ਰਾਬਤਾ ਕਰਕੇ ਬੱਚੀ ਨੂੰ ਉਨ੍ਹਾਂ ਦੇ ਹਵਾਲੇ ਕਰ ਦਿੱਤਾ, ਜਿਸ ਤੋਂ ਬਾਅਦ ਅਧਿਕਾਰੀਆਂ ਨੇ ਬੱਚੀ ਦਾ ਮੈਡੀਕਲ ਕਰਵਾ ਸੈਂਟਰ ਭੇਜ ਦਿੱਤਾ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ 'ਤੇ ਨਾਲ ਹੀ ਨਜ਼ਦੀਕ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਤਾਂ ਜੋ ਬੱਚੀ ਦੀ ਮਾਂ ਦਾ ਪਤਾ ਲੱਗ ਸਕੇ।