ਨਵੇਂ ਬਣੇ ਨਿਗਮ ਦੇ ਮੇਅਰ ਨੇ ਕੋਵਿਡ ਨਿਯਮਾਂ ਦੀਆ ਉਡਾਈਆਂ ਧੱਜੀਆਂ - ਮੁਬਾਰਕਬਾਦ ਦੇਣ ਵਾਲੇ ਲੋਕਾਂ
🎬 Watch Now: Feature Video
ਪਠਾਨਕੋਟ: ਦੂਸਰਿਆਂ ਨੂੰ ਹਦਾਇਤਾਂ ਦੇਣ ਵਾਲੀ ਸੱਤਾਧਾਰੀ ਸਰਕਾਰ ਦੇ ਨੁਮਾਇੰਦੇ ਕੋਵਿਡ-19 ਦੀ ਹਦਾਇਤਾਂ ਦੀ ਉਲੰਘਣਾ ਕਰਦੇ ਨਜ਼ਰ ਆਏ। ਇਹ ਮੌਕਾ ਉਦੋਂ ਸੀ ਜਦੋਂ ਨਗਰ ਨਿਗਮ ਦੇ ਮੇਅਰ ਨੂੰ ਲੈ ਕੇ ਇਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਸੀ, ਜਿਸ ਦੇ ਵਿੱਚ ਨਵੇਂ ਬਣਾਏ ਕਾਂਗਰਸ ਦੇ ਮੇਅਰ ਪੰਨਾ ਲਾਲ ਭਾਟੀਆ ਨੂੰ ਮੁਬਾਰਕਬਾਦ ਦੇਣ ਵਾਲੇ ਲੋਕਾਂ ਦਾ ਤਾਂਤਾ ਲੱਗ ਗਿਆ। ਇਸ ਦੌਰਾਨ ਜ਼ਿਆਦਾਤਰ ਲੋਕ ਮੂੰਹ ਉੱਪਰੋਂ ਮਾਸਕ ਉਤਾਰ ਫੋਟੋ ਖਿਚਵਾਉਂਦੇ ਹੋਏ ਦੇਖੇ ਗਏ। ਇਸ ਮੌਕੇ ਸਾਬਕਾ ਮੇਅਰ ਅਨਿਲ ਵਾਸੂਦੇਵਾ ਨੇ ਕਿਹਾ ਕਿ ਨਵੇਂ ਚੁਣੇ ਗਏ ਮੇਅਰ ਦੁਆਰਾ ਕੋਰੋਨਾ ਨਿਯਮਾਂ ਦੀ ਉਲੰਘਣਾ ਕੀਤੀ ਗਈ ਹੈ, ਜਿਸ ਸਬੰਧੀ ਕਰਾਵਾਈ ਹੋਣੀ ਚਾਹੀਦੀ ਹੈ।