ਮੇਰੇ ਸੁਪਨਮਈ ਪ੍ਰੋਜੈਕਟ ਦੀ ਪਹਿਲੀ ਸਕੀਮ ਲੋਕ ਲਈ ਸੁਰੂ: ਰਾਣਾ ਕੇ ਪੀ ਸਿੰਘ - 100 ਕਰੋੜ ਦੀ ਲਿਫ਼ਟ ਇਰੀਗੇਸ਼ਨ ਸਕੀਮ
🎬 Watch Now: Feature Video
ਰੂਪਨਗਰ: ਪੰਜਾਬ ਵਿਧਾਨ ਸਭਾ ਸਪੀਕਰ ਰਾਣਾ ਕੇ.ਪੀ ਸਿੰਘ ਨੇ ਲੋਕਾਂ ਦੀ ਕਈ ਦਹਾਕਿਆ ਤੋਂ ਕੀਤੀ ਮੰਗ ਨੂੰ ਪੂਰਾ ਕਰਦੇ ਹੋਏ, ਮੇਰੇ ਸੁਪਨਮਈ ਪ੍ਰੋਜੈਕਟ ਦੀ ਪਹਿਲੀ ਸਕੀਮ ਲੋਕ ਲਈ ਸੁਰੂ ਹੋ ਗਈ ਹੈ। 100 ਕਰੋੜ ਦੀ ਇਸ ਲਿਫ਼ਟ ਇਰੀਗੇਸ਼ਨ ਸਕੀਮ ਦੇ ਪੜਾਅ ਵਾਰ ਮੁਕੰਮਲ ਹੋਣ ਉਪਰੰਤ ਚੰਗਰ ਵਿੱਚ ਸਿੰਚਾਈ ਲਈ ਪਾਣੀ ਦੀ ਕੋਈ ਕਮੀ ਨਹੀ ਰਹੇਗੀ। ਅਸੀ ਜੋਂ ਇਸ ਖੇਤਰ ਦੇ ਲੋਕਾਂ ਨਾਲ ਪਾਣੀ ਪਹੁੰਚਾਉਣ ਦਾ ਵਾਅਦਾ ਕੀਤਾ ਸੀ, ਉਸ ਨੂੰ ਪੂਰਾ ਕਰ ਰਹੇ ਹਾਂ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਸਪੀਕਰ ਰਾਣਾ ਕੇ.ਪੀ ਸਿੰਘ ਨੇ ਥੱਪਲ ਵਿਖੇ ਲਿਫ਼ਟ ਇਰੀਗੇਸ਼ਨ ਦੀ ਪਹਿਲੀ ਸਕੀਮ ਨੂੰ ਲੋਕ ਨੂੰ ਦਿੰਦਿਆ ਕਿਹਾ ਕਿ ਉਨ੍ਹਾਂ ਨੇ ਥੱਪਲ ਵਿੱਚ ਮੋਟਰਾਂ ਦੇ ਸਵਿੱਚ ਦਬਾ ਕੇ ਪਹਿਲੀ ਸਕੀਮ ਨੂੰ ਸੁਰੂ ਕੀਤਾ ਅਤੇ ਚੰਗਰ ਨੂੰ ਪਾਣੀ ਦੀ ਸਪਲਾਈ ਸੁਰੂ ਕੀਤੀ। ਜਿਸ ਨਾਲ ਚੰਗਰ ਦੇ ਲੋਕਾਂ ਨੇ ਜ਼ੋਰਦਾਰ ਜੈਕਾਰਿਆ ਦੀ ਗੂਜ਼ ਵਿੱਚ ਇਸ ਅਵਸਰ 'ਤੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ।