ਮਹਿਲਾ ਪੁਲਿਸ ਮੁਲਾਜ਼ਮ ਨੇ ਅਪਾਹਜ ’ਤੇ ਦਿਖਾਈ ਰਹਿਮਦਿਲੀ - ਅਪਾਹਜ ’ਤੇ ਦਿਖਾਈ ਰਹਿਮਦਿਲੀ
🎬 Watch Now: Feature Video
ਸ੍ਰੀ ਮੁਕਤਸਰ ਸਾਹਿਬ: ਇੱਕ ਪਾਸੇ ਜਿੱਥੇ ਪੰਜਾਬ ਪੁਲਿਸ ਵੱਲੋਂ ਢਾਏ ਤਸ਼ਦੱਦ ਦੀ ਚਰਚਾ ਹੋ ਰਹੀ ਹੈ ਉੱਥੇ ਹੀ ਦੂਜੇ ਪਾਸੇ ਪੰਜਾਬ ਪੁਲਿਸ ਦਾ ਇੱਕ ਹੋਰ ਚਿਹਰਾ ਸਾਹਮਣੇ ਆਇਆ ਹੈ। ਦੱਸ ਦਈਏ ਕਿ ਜ਼ਿਲ੍ਹੇ ’ਚ ਅਜਿਹੀ ਘਟਨਾ ਸਾਹਮਣੇ ਆਈ ਹੈ ਜਿਸਦੀ ਚਰਚਾ ਹਰ ਪਾਸੇ ਹੋ ਰਹੀ ਹੈ। ਦੱਸ ਦਈਏ ਕਿ ਇੱਕ ਅਪਾਹਜ ਵਿਅਕਤੀ ਕੜਕਦੀ ਧੁੱਪ ਵਿੱਚ ਬਠਿੰਡਾ ਰੋਡ ’ਤੇ ਸੜਕ ਦੇ ਵਿਚਕਾਰ ਬੈਠਾ ਹੋਇਆ ਸੀ। ਬਠਿੰਡਾ ਰੋਡ ’ਤੇ ਪੀਸੀਆਰ ਦੀ ਲੇਡੀਜ਼ ਪੰਜਾਬ ਪੁਲਿਸ ਦੇ ਮੁਲਾਜ਼ਮ ਇੱਥੋਂ ਲੰਘ ਰਹੇ ਸੀ ਤਾਂ ਇਸ ਅਪਾਹਜ ਵਿਅਕਤੀ ਨੂੰ ਦੇਖ ਕੇ ਪੰਜਾਬ ਦੀ ਮਹਿਲਾ ਪੁਲਿਸ ਮੁਲਾਜ਼ਮ ਦਾ ਦਿਲ ਪਿਘਲ ਗਿਆ ਤੇ ਉਸ ਅਪਾਹਜ ਵਿਅਕਤੀ ਕੋਲ ਪਹੁੰਚ ਕੇ ਉਸ ਨੂੰ ਕੁਝ ਖਾਣ ਨੂੰ ਤੇ ਕੁਝ ਪੈਸੇ ਦਿੱਤੇ। ਇਸ ਘਟਨਾ ਬਾਰੇ ਮਹਿਲਾ ਪੁਲਿਸ ਮੁਲਾਜ਼ਮ ਦਾ ਕਹਿਣਾ ਸੀ ਕਿ ਤੇ ਅਪਾਹਜ ਹੋਣ ਕਾਰਨ ਅਸੀਂ ਇਸ ਦੀ ਮਦਦ ਕੀਤੀ ਹੈ ਸਾਡਾ ਵੀ ਮਨ ਖੁਸ਼ ਹੋਇਆ।