ਭਾਈ ਮਰਦਾਨਾ ਜੀ ਦੇ ਵੰਸ਼ਜ ਪੁੱਜੇ ਬਟਾਲਾ - ਭਾਈ ਮਰਦਾਨਾ
🎬 Watch Now: Feature Video
ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਾਥੀ ਭਾਈ ਮਰਦਾਨਾ ਜੀ ਦੇ ਵੰਸ਼ਜ ਰਬਾਬੀ ਭਾਈ ਇਨਾਮ ਅਲੀ ਗੁਰੂ ਨਾਨਕ ਦੇਵ ਜੀ ਦੇ ਸੁਹਰਾ ਘਰ, ਸ਼ਹਿਰ ਬਟਾਲਾ ਵਿਖੇ ਪੁੱਜੇ। ਇਥੇ ਪੁੱਜਣ 'ਤੇ ਸੰਗਤ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਨਾਮ ਅਲੀ ਗੁਆਂਢੀ ਦੇਸ਼ ਪਾਕਿਸਤਾਨ ਦੇ ਨਾਗਰਿਕ ਹਨ ਤੇ ਉਹ ਉਥੇ ਜਨਮ ਸਥਾਨ ਸ੍ਰੀ ਰਾਮਦਾਸ ਸਾਹਿਬ ਲਾਹੌਰ 'ਚ ਬਤੌਰ ਰਾਗੀ ਆਪਣੀ ਸਵੇਵਾਂ ਦੇ ਰਹੇ ਹਨ। ਭਾਈ ਇਨਾਮ ਅਲੀ ਵਾਹਗਾ ਬਾਰਡਰ ਰਾਹੀਂ ਅੰਮ੍ਰਿਤਸਰ ਦੇ ਰਸਤੇ ਬਟਾਲਾ ਪੁੱਜੇ। ਉਨ੍ਹਾਂ ਕਿਹਾ ਕਿ ਗੁਰੂ ਜੀ ਦੇ ਸੁਹਰਾ ਘਰ ਬਟਾਲਾ ਪੁੱਜ ਕੇ ਉਹ ਬੇਹਦ ਖੁਸ਼ ਹਨ। ਉਨ੍ਹਾਂ ਆਖਿਆ ਕਿ ਉਹ ਖ਼ੁਦ ਨੂੰ ਖੁਸ਼ ਕਿਸਮਤ ਸਮਝਦੇ ਹਨ, ਉਨ੍ਹਾਂ ਕਿਹਾ ਕਿ ਇਥੇ ਲੋਕਾਂ ਵੱਲੋਂ ਉਨ੍ਹਾਂ ਨੂੰ ਬਹੁਤ ਆਦਰ ਤੇ ਸਤਿਕਾਰ ਮਿਲਿਆ। ਉਨ੍ਹਾਂ ਦੱਸਿਆ ਕਿ ਉਹ ਅਗਲੇ 15 ਦਿਨਾਂ ਤੱਕ ਭਾਰਤ 'ਚ ਰਹਿਣਗੇ ਤੇ 28 ਫਰਵਰੀ ਨੂੰ ਪਾਕਿਸਤਾਨ ਲਈ ਰਵਾਨਾ ਹੋਣਗੇ। ਉਨ੍ਹਾਂ ਦੱਸਿਆ ਕਿ ਇਨ੍ਹਾਂ 15 ਦਿਨਾਂ 'ਚ ਉਹ ਪੰਜਾਬ ਦੇ ਵੱਖ-ਵੱਖ ਧਾਰਮਿਕ ਸਮਾਗਮਾਂ 'ਚ ਹਿੱਸਾ ਲੈਣਗੇ।