ਕੋਰੋਨਾ ਕਾਰਨ ਤਿੰਨ ਦਿਨ ਬੰਦ ਰਹੇਗਾ ਬਠਿੰਡਾ ਦਾ ਡੀਸੀ ਦਫ਼ਤਰ
🎬 Watch Now: Feature Video
ਬਠਿੰਡਾ: ਡਿਪਟੀ ਕਮਿਸ਼ਨਰ ਦਫ਼ਤਰ ਵਿੱਚ 6 ਕਰਮਚਾਰੀ ਕੋਰੋਨਾ ਪੌਜ਼ੀਟਿਵ ਪਾਏ ਗਏ ਹਨ, ਜਿਸ ਤੋਂ ਬਾਅਦ ਡੀਸੀ ਨੇ ਫ਼ੈਸਲਾ ਲਿਆ ਹੈ ਕਿ ਤਿੰਨ ਦਿਨ ਤੱਕ ਦਫ਼ਤਰ, ਜਿਸ ਵਿੱਚ ਕੈਂਪ ਦਫ਼ਤਰ ਵੀ ਸ਼ਾਮਿਲ ਹੈ, ਪੂਰੀ ਤਰ੍ਹਾਂ ਬੰਦ ਰਹਿਣਗੇ। ਯਾਨੀ ਕਿ ਪਬਲਿਕ ਡੀਲਿੰਗ ਨਹੀਂ ਹੋਵੇਗੀ। ਤਰਕ ਦਿੱਤਾ ਜਾ ਰਿਹਾ ਹੈ ਕਿ ਡੀਸੀ ਦਫ਼ਤਰ ਅਤੇ ਕੈਂਪ ਦਫ਼ਤਰ ਨੂੰ ਸਾਫ਼ ਕੀਤਾ ਜਾ ਰਿਹਾ ਹੈ ਅਤੇ ਬਾਕਾਇਦਾ ਦਵਾਈ ਦਾ ਵੀ ਛਿੜਕਾਅ ਕੀਤਾ ਜਾਵੇਗਾ ਤਾਂ ਜੋ ਕੋਰੋਨਾ ਵਾਇਰਸ ਦੇ ਮਰੀਜ਼ ਨਾ ਵਧਣ। ਡੀਸੀ ਬੀ. ਸ੍ਰੀ ਨਿਵਾਸਨ ਦਾ ਕਹਿਣਾ ਹੈ ਕਿ ਕੋਰੋਨਾ ਸਬੰਧੀ ਸਰਕਾਰੀ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਜੇ ਸਭ ਕੁੱਝ ਠੀਕ ਰਿਹਾ ਤਾਂ ਵੀਰਵਾਰ ਤੋਂ ਦਫ਼ਤਰ ਆਮ ਪਬਲਿਕ ਵਾਸਤੇ ਖੁੱਲ੍ਹ ਜਾਵੇਗਾ।