ਪਰਾਲੀ ਦੀ ਅੱਗ ਨੇ ਗਰੀਬ ਗੁਜ਼ਰਾਂ ਦੇ ਘਰਾਂ ਨੂੰ ਕੀਤਾ ਸੁਆਹ - ਪਰਾਲੀ ਨੂੰ ਅੱਗ ਲੱਗਣ ਕਰਕੇ
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-11577346-500-11577346-1619680051490.jpg)
ਅਹਿਮਦਗੜ੍ਹ ਦੇ ਨਜ਼ਦੀਕ ਪਿੰਡ ਰਸੂਲਪੁਰ ਵਿਖੇ ਖੇਤਾਂ ’ਚ ਬਣੇ ਕੱਚੇ ਮਕਾਨਾਂ ’ਚ ਪਰਾਲੀ ਨੂੰ ਅੱਗ ਲੱਗਣ ਕਰਕੇ ਚਾਰ ਪੰਜ ਮਕਾਨ ਸੜ ਕੇ ਸੁਆਹ ਹੋ ਗਏ। ਦੱਸ ਦਈਏ ਕਿ ਇਨ੍ਹਾਂ ਕੱਚੇ ਮਕਾਨਾਂ ’ਚ ਪਿਆ ਗੁਜ਼ਰਾਂ ਪਰਿਵਾਰਾਂ ਦਾ ਸਮਾਨ, 40-50 ਮੁਰਗੇ ਮੁਰਗੀਆਂ ਅਤੇ ਇੱਕ ਮੋਟਰਸਾਇਕਲ ਵੀ ਅੱਗ ਦੀ ਭੇਂਟ ਚੜ੍ਹ ਗਿਆ। ਸਥਾਨਕ ਲੋਕਾਂ ਵੱਲੋਂ ਕਾਫੀ ਦੇਰ ਬਾਅਦ ਅੱਗ ’ਤੇ ਕਾਬੂ ਪਾਇਆ ਪਰ ਉਸ ਸਮੇਂ ਤੱਕ ਸਭ ਸੜ ਕੇ ਸੁਆਹ ਹੋ ਚੁੱਕਿਆ ਸੀ। ਗਰੀਬ ਪਰਿਵਾਰਾਂ ਨੇ ਸਰਕਾਰ ਨੂੰ ਮਦਦ ਦੀ ਗੁਹਾਰ ਲਗਾਈ ਹੈ। ਪੀੜਤ ਲੋਕਾਂ ਦਾ ਕਹਿਣਾ ਹੈ ਕਿ ਅੱਗ ਨੇ ਉਨ੍ਹਾਂ ਦਾ ਸਭ ਕੁਝ ਸਾੜ ਕੇ ਰੱਖ ਦਿੱਤਾ ਹੈ ਜਿਸ ਕਾਰਨ ਉਨ੍ਹਾਂ ਨੂੰ ਕੁਝ ਸਮਝ ਨਹੀਂ ਆ ਰਿਹਾ ਹੈ ਕਿ ਹੁਣ ਉਹ ਆਪਣਾ ਅਤੇ ਆਪਣੇ ਪਰਿਵਾਰ ਦਾ ਗੁਜਾਰਾ ਕਿਵੇਂ ਕਰਨਗੇ।