ਬਿਜਲੀ ਸਰਕਟ ਕਾਰਨ ਲੱਗੀ ਭਿਆਨਕ ਅੱਗ - ਘਰ ਦੇ ਮਾਲਿਕ ਸਰਬਜੀਤ ਸਿੰਘ
🎬 Watch Now: Feature Video
ਅੰਮ੍ਰਿਤਸਰ: ਅੰਮ੍ਰਿਤਸਰ ਦੇ ਲਛਮਣਸਰ ਚੌਂਕ ਦੀ ਬਾਗ ਵਾਲੀ ਗਲੀ ਵਿੱਚ ਸ਼ੁੱਕਰਵਾਰ ਨੂੰ ਅਚਾਨਕ ਬਿਜਲੀ ਦੇ ਸਰਕਟ ਕਾਰਨ ਇੱਕ ਘਰ ਵਿੱਚ ਅੱਗ ਲੱਗਣ ਕਾਰਨ ਘਰ ਦੇ 2 ਕਮਰੇ ਪੂਰੀ ਤਰ੍ਹਾਂ ਨਾਲ ਸੜ੍ਹ ਕੇ ਸਵਾਹ ਹੋਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਪਰ ਇਸ ਘਟਨਾ ਵਿੱਚ ਕਿਸੇ ਵੀ ਜਾਨੀ ਨੁਕਸਾਨ ਦੀ ਖ਼ਬਰ ਨਹੀ ਹੈ। ਪਰ ਮਾਲੀ ਨੁਕਸਾਨ ਜਰੂਰ ਹੋਈਆ ਹੈ। ਇਸ ਸੰਬਧੀ ਘਰ ਦੇ ਮਾਲਿਕ ਸਰਬਜੀਤ ਸਿੰਘ ਅਤੇ ਪੁੱਤਰ ਸਾਹਿਲ ਨੇ ਦੱਸਿਆ ਕਿ ਅੱਗ ਦੂਸਰੀ ਮੰਜਿਲਾਂ ਤੱਕ ਪਹੁੰਚ ਚੁੱਕੀ ਸੀ। ਜਿਸਦੇ ਚੱਲਦੇ 2 ਕਮਰਿਆਂ ਵਿੱਚ ਪਿਆ ਸਮਾਨ ਪੂਰੀ ਤਰ੍ਹਾਂ ਨਾਲ ਸੜ੍ਹ ਕੇ ਸਵਾਹ ਹੋ ਗਿਆ ਹੈ। ਅਸੀ ਅੱਗ ਲੱਗਣ 'ਤੇ ਫਾਇਰ ਬ੍ਰਿਗੇਡ ਵਾਲੀਆ ਨੂੰ ਮੌਕੇ 'ਤੇ ਫੋਨ ਕੀਤਾ ਸੀ। ਜਿਹਨਾਂ ਵੱਲੋਂ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾ ਲਿਆ ਹੈ।