ਬੇਰੁਜ਼ਗਾਰਾਂ ਦੀਆਂ ਮੰਗਾਂ ਨੂੰ ਕਿਉਂ ਅੱਖੋਂ ਪਰੋਖੇ ਕਰ ਰਹੀ ਸੂਬਾ ਸਰਕਾਰ? - ਅਧਿਆਪਕਾਂ ਵੱਲੋਂ ਧਰਨਾ
🎬 Watch Now: Feature Video
ਮੋਹਾਲੀ: ਕਹਿੰਦੇ ਨੇ ਸਭ ਤੋਂ ਉੱਚਾ ਦਰਜਾ ਅਧਿਆਪਕ ਦਾ ਹੁੰਦਾ ਹੈ ਜੇਕਰ ਉਸੇ ਅਧਿਆਪਕ ਨਾਲ ਬੇਇਨਸਾਫ਼ੀ ਹੋਵੇ ਤਾਂ ਇਸ ਵਿੱਚ ਕਿਸ ਦਾ ਕਸੂਰ ਮੰਨਿਆ ਜਾਵੇ? ਅਜਿਹੇ ਮਾਮਲੇ ਕਈ ਵਾਰ ਪੰਜਾਬ ਵਿੱਚ ਸਾਹਮਣੇ ਆਏ ਹਨ। ਹਾਲ ਹੀ ਵਿੱਚ ਮੋਹਾਲੀ ਵਿਖੇ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਧਰਨਾ ਲਗਾਇਆ ਗਿਆ ਹੈ। ਦਰਅਸਲ ਇਹ ਮਾਮਲਾ ਬਾਰ੍ਹਵੀਂ ਪਾਸ ਤੇ ਈਟੀਟੀ ਟੈੱਟ ਪਾਸ ਕਰ ਚੁੱਕੇ ਅਧਿਆਪਕਾਂ ਦਾ ਹੈ। ਅਧਿਆਪਕਾਂ ਦਾ ਕਹਿਣਾ ਹੈ ਕਿ ਇਸ ਵਾਰ ਦੀ ਭਰਤੀ ਗ੍ਰੈਜੁਏਸ਼ਨ ਦੇ ਆਧਾਰ 'ਤੇ ਰੱਖੀ ਗਈ ਹੈ। ਜਦ ਕਿ ਕਾਨੂੰਨੀ ਤੌਰ 'ਤੇ ਪਹਿਲ ਅਪਾਹਿਜ ਤੇ ਫਰੀਡਮ ਫਾਈਟਰ ਦੇ ਕੋਟੇ ਨੂੰ ਦਿੱਤੀ ਜਾਣੀ ਚਾਹੀਂਦੀ ਹੈ ਪਰ ਅਜਿਹਾ ਨਹੀਂ ਹੋ ਰਿਹਾ ਹੈ ਜਿਸ ਕਾਰਨ ਸਾਰੇ ਬੇਰੁਜ਼ਗਾਰ ਅਧਿਆਪਕਾਂ ਨੇ ਪਿਛਲੇ 6 ਦਿਨਾਂ ਤੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਫ਼ਤਰ ਅੱਗੇ ਧਰਨਾ ਲਗਾਇਆ ਹੋਇਆ ਹੈ। ਅਧਿਆਪਕਾਂ ਦਾ ਕਹਿਣਾ ਹੈ ਕਿ ਜਿਨ੍ਹੀਂ ਦੇਰ ਸਾਡੀਆ ਮੰਗਾਂ ਪੂਰੀਆ ਨਹੀਂ ਉਨ੍ਹਾਂ ਸਮਾਂ ਸਾਡਾ ਸੰਘਰਸ਼ ਜਾਰੀ ਰਹੇਗਾ। ਅਧਿਆਪਕਾਂ ਦੀ ਮੰਗ ਹੈ ਕਿ ਉਨ੍ਹਾਂ ਨੂੰ ਈਟੀਟੀ ਦੇ ਅਧਾਰ 'ਤੇ ਹੀ ਰੱਖਿਆ ਜਾਵੇ।
Last Updated : Aug 28, 2019, 11:14 AM IST