ਟੈਕਸੀ ਯੂਨੀਅਨ ਨੇ ਪੰਜਾਬ ਸਰਕਾਰ ਤੋਂ ਟੈਕਸ ਮੁਆਫੀ ਦੀ ਕੀਤੀ ਮੰਗ - ਕੋਰੋਨਾ ਮਹਾਂਮਾਰੀ
🎬 Watch Now: Feature Video
ਪਠਾਨਕੋਟ: ਕੋਰੋਨਾ ਮਹਾਂਮਾਰੀ ਦੌਰਾਨ ਜ਼ਿਆਦਾਤਰ ਲੋਕਾਂ ਦੇ ਕੰਮ ਠੱਪ ਹੋ ਚੁੱਕੇ ਹਨ। ਇਸ ਦੌਰਾਨ ਜਿਹੜੇ ਲੋਕ ਟੈਕਸੀ ਜਾਂ ਬੱਸਾਂ ਦੇ ਕਿੱਤੇ ਦੇ ਨਾਲ ਜੁੜੇ ਹੋਏ ਸਨ, ਉਨ੍ਹਾਂ ਨੂੰ ਖਾਸੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਜਿਥੇ ਉਨ੍ਹਾਂ ਨੇ ਆਪਣੀਆਂ ਗੱਡੀਆਂ ਦੀ ਕਿਸ਼ਤਾਂ ਦੇਣੀਆਂ ਸਨ, ਉੱਥੇ ਨਾਲ ਹੀ ਨਾਲ ਉਨ੍ਹਾਂ ਨੂੰ ਟੈਕਸ ਵੀ ਅਦਾ ਕਰਨਾ ਪੈ ਰਿਹਾ ਹੈ। ਇਸ ਨੂੰ ਲੈ ਕੇ ਅੱਜ ਪਠਾਨਕੋਟ ਦੇ ਮਮੂਨ ਕੈਂਟ ਵਿਖੇ ਏਕਤਾ ਟੈਕਸੀ ਯੂਨੀਅਨ ਵੱਲੋਂ ਇੱਕ ਮੀਟਿੰਗ ਕੀਤੀ ਗਈ। ਇਸ ਵਿੱਚ ਉਨ੍ਹਾਂ ਨੇ ਪੰਜਾਬ ਸਰਕਾਰ ਕੋਲੋਂ ਮੰਗ ਰੱਖੀ ਹੈ ਕਿ ਜਿਸ ਤਰ੍ਹਾਂ ਗੁਆਂਢੀ ਸੂਬੇ ਜੰਮੂ ਵੱਲੋਂ ਆਪਣੇ ਟੈਕਸੀ ਚਾਲਕਾਂ ਦੇ ਟੈਕਸ ਮੁਆਫ ਕਰ ਦਿੱਤੇ ਗਏ ਹਨ ਉਸੇ ਤਰ੍ਹਾਂ ਹੀ ਪੰਜਾਬ ਸਰਕਾਰ ਵੀ ਟੈਕਸੀ ਬੱਸਾਂ ਜਾਂ ਹੋਰ ਜਿਹੜੇ ਇਸ ਕਿੱਤੇ ਦੇ ਨਾਲ ਜੁੜੇ ਹੋਏ ਹਨ, ਉਨ੍ਹਾਂ ਲੋਕਾਂ ਦੀਆਂ ਗੱਡੀਆਂ ਦੇ ਟੈਕਸ ਮੁਆਫ ਕਰਨ ਤਾਂ ਜੋ ਉਹ ਆਪਣੇ ਕੰਮਾਂ ਨੂੰ ਫਿਰ ਲੀਹਾਂ 'ਤੇ ਲਿਆ ਸਕਣ।