ਤਰਨ ਤਾਰਨ 'ਚ ਨਸ਼ੀਲੇ ਪਦਾਰਥਾਂ ਸਣੇ 2 ਮੁਲਜ਼ਮ ਗ੍ਰਿਫ਼ਤਾਰ - ਤਰਨ ਤਾਰਨ
🎬 Watch Now: Feature Video
ਤਰਨ ਤਾਰਨ : ਜ਼ਿਲ੍ਹੇ ਦੀ ਨਾਰਕੋਟਿਕਸ ਸੈਲ ਪੁਲਿਸ ਨੇ ਨਸ਼ਾ ਤਸਕਰੀ ਦੇ ਮਾਮਲੇ 'ਚ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐਸਐਸਪੀ ਧਰੁਵ ਦਹੀਆ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੇ ਦਿਨੀਂ ਤਰਨ ਤਾਰਨ ਵਿਖੇ ਨਾਰਕੋਟਿਕ ਸੈਲ ਪੁਲਿਸ ਨੇ ਭਾਰਤ/ਪਾਕਿਸਤਾਨ ਕੰਡਿਆਲੀ ਤਾਰ ਕੋਲੋਂ ਕੁਲਵੰਤ ਪੋਸਟ ਦੇ ਪਿਲਰ ਨੰਬਰ 176 ਨੇੜੇ ਖੇਤਾਂ 'ਚੋਂ 9 ਕਿੱਲੋ 120 ਗ੍ਰਾਮ ਹੈਰੋਇਨ ਬਰਾਮਦ ਕੀਤੀ ਸੀ। ਜਾਂਚ ਦੌਰਾਨ ਇਸ ਮਾਮਲੇ 'ਚ ਤਰਨ ਤਾਰਨ ਦੇ 2 ਲੋਕ ਮੁਲਜ਼ਮ ਪਾਏ ਗਏ। ਦੋਹਾਂ ਮੁਲਜ਼ਮਾਂ ਦੀ ਪਛਾਣ ਜਗਜੀਤ ਸਿੰਘ ਅਤੇ ਗੁਰਸਾਹਿਬ ਸਿੰਘ ਵਾਸੀ ਡਲ ਵਜੋਂ ਹੋਈ ਹੈ। ਇਨ੍ਹਾਂ ਮੁਲਜ਼ਮਾਂ ਵਿਰੁੱਧ ਥਾਣਾ ਖਾਲਣਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਵੱਲੋਂ ਦੋਹਾਂ ਮੁਲਜ਼ਮਾਂ ਨੂੰ ਪੱਟੀ ਵਿਖੇ ਅਦਾਲਤ 'ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ ਪੁੱਛਗਿੱਛ ਦੌਰਾਨ ਵੱਡੇ ਖੁਲਾਸੇ ਹੋਣ ਦੀ ਆਸ ਪ੍ਰਗਟਾਈ ਹੈ।