ਤਰਨ ਤਾਰਨ: ਸਰਬਤ ਦਾ ਭਲਾ ਟਰੱਸਟ ਵੱਲੋਂ ਪੁਲਿਸ ਮੁਲਾਜ਼ਮਾਂ ਨੂੰ ਵੰਡੀਆਂ ਗਈਆਂ ਪੀਪੀਈ ਕਿੱਟਾਂ - ਪੁਲਿਸ ਮੁਲਾਜ਼ਮਾਂ ਨੂੰ ਵੰਡਿਆਂ ਪੀਪੀਈ ਕਿੱਟਾਂ
🎬 Watch Now: Feature Video
ਤਰਨ ਤਾਰਨ: ਸਰਬਤ ਦਾ ਭਲਾ ਟਰੱਸਟ ਤਰਨ ਤਾਰਨ ਵਿਖੇ ਡਿਊਟੀ 'ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਨੂੰ ਪੀਪੀਈ ਕਿੱਟਾਂ ਮੁਹੱਇਆ ਕਰਵਾਇਆ ਗਈਆਂ ਹਨ। ਸਰਬੱਤ ਦੇ ਭਲਾ ਟਰੱਸਟ ਵੱਲੋਂ 10 ਪੀਪੀਈ ਕਿੱਟਾਂ ਸ਼ਹਿਰ ਦੇ ਐਸਪੀ ਜਗਜੀਤ ਸਿੰਘ ਵਾਲੀਆ ਨੂੰ ਦਿੱਤੀਆਂ ਗਈਆਂ ਹਨ। ਇਸ ਮੌਕੇ ਐਸਪੀ ਜਗਜੀਤ ਸਿੰਘ ਵਾਲੀਆ ਨੇ ਟਰੱਸਟ ਦੇ ਮੈਂਬਰਾਂ ਤੇ ਆਗੂਆਂ ਦਾ ਧੰਨਵਾਦ ਕੀਤਾ। ਇਸ ਬਾਰੇ ਦੱਸਦੇ ਹੋਏ ਸਰਬਤ ਦਾ ਭਲਾ ਟਰੱਸਟ ਦੇ ਮੈਂਬਰ ਦਿਲਬਾਗ ਸਿੰਘ ਨੇ ਦੱਸਿਆ ਟਰੱਸਟ ਦੇ ਆਗੂ ਐਸ.ਪੀ .ਓਬਰਾਏ ਵੱਲੋਂ ਪੰਜਾਬ ਪੁਲਿਸ ਦੇ ਜਵਾਨਾਂ ਲਈ ਇਹ ਮਦਦ ਭੇਜੀ ਗਈ ਹੈ ਤਾਂ ਜੋ ਉਹ ਖ਼ੁਦ ਨੂੰ ਸੁਰੱਖਿਅਤ ਰੱਖ ਕੇ ਆਪਣੀ ਸੇਵਾ ਨਿਭਾ ਸਕਣ।