ਪੰਜਾਬ ਸਰਕਾਰ ਨੇ ਬਿਕਰਮ ਮਜੀਠੀਆ ਨੂੰ ਝੂਠਾ ਫਸਾਇਆ ਹੈ: ਤਲਬੀਰ ਗਿੱਲ - ਤਲਬੀਰ ਸਿੰਘ ਗਿੱਲ ਦੀ ਪ੍ਰੈਸ ਕਾਨਫਰੰਸ
🎬 Watch Now: Feature Video
ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਦੱਖਣੀ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਨੇ ਪੰਜਾਬ ਸਰਕਾਰ ਦੇ ਨਿਸ਼ਾਨੇ ਸਾਧਦਿਆ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਾਣਬੁੱਝ ਕੇ ਬਿਕਰਮ ਮਜੀਠੀਆ ਨੂੰ ਫਸਾਇਆ ਜਾ ਰਿਹਾ ਹੈ, ਬਿਕਰਮ ਮਜੀਠੀਆ ਨੂੰ ਗਲਤ ਤਰੀਕੇ ਬਿੱਟੂ ਔਲਖ ਤੇ ਸੱਤੇ ਨਾਲ ਜੋੜਿਆ ਗਿਆ ਹੈ। ਇਸ ਤੋਂ ਇਲਾਵਾਂ ਸੁੱਖੀ ਰੰਧਾਵਾ ਵੀ ਕਹਿੰਦਾ ਹੁੰਦਾ ਸੀ ਮੈਂ ਸੰਤੋਖ ਸਿੰਘ ਰੰਧਾਵਾ ਦਾ ਪੁੱਤਰ ਨਹੀ ਜੇ ਮੈਂ ਬਿਕਰਮ ਮਜੀਠੀਆ ਨੂੰ ਅੰਦਰ ਨਾ ਕੀਤਾ। ਇਸ ਕਰਕੇ ਬਿਕਰਮ ਮਜੀਠੀਆ ਨੂੰ ਗਲਤ ਤਰੀਕੇ ਨਾਲ ਫਸਾਇਆ ਗਿਆ ਹੈ, ਪੰਜਾਬ ਸਰਕਾਰ ਨੇ ਨਿੱਜੀ ਰੰਜਸ ਕੱਢੀ ਹੈ। ਪਰ ਸਾਨੂੰ ਕੋਰਟ 'ਤੇ ਪੂਰਾ ਵਿਸਵਾਸ ਹੈ, ਕਿ ਕੋਰਟ ਸਾਨੂੰ ਜਰੂਰ ਇਨਸ਼ਾਫ ਦੇਵੇਗਾ।