Sweepers Strike: ਕਰਮਚਾਰੀਆਂ ਦੀ ਹੜਤਾਲ ਕਾਰਨ ਸ਼ਹਿਰ ਹੋਇਆ ਕੂੜੇ ਦੇ ਢੇਰ ’ਚ ਤਬਦੀਲ - due to the workers' strike
🎬 Watch Now: Feature Video
ਫਾਜ਼ਿਲਕਾ: ਜਿਥੇ ਪੂਰੇ ਦੇਸ਼ ’ਚ ਕੋਰੋਨਾ ਮਹਾਂਮਾਰੀ ਭਿਆਨਕ ਰੂਪ ਲੈ ਚੁੱਕੀ ਹੈ, ਉਥੇ ਹੀ ਸਫ਼ਾਈ ਕਰਮਚਾਰੀ ਦੇ ਹੜਤਾਲ ’ਤੇ ਚੱਲੇ ਜਾਣ ਕਾਰਨ ਸ਼ਹਿਰ ਕੂੜੇ ਦੇ ਢੇਰ ’ਚ ਤਬਦੀਲ ਹੋ ਚੁੱਕੇ ਹਨ। ਸਫ਼ਾਈ ਦਾ ਆਲਮ ਇਹ ਹੈ ਕਿ ਲੋਕ ਬਿਨਾਂ ਨੱਕ ਢੱਕੇ ਰਾਹ ’ਤੇ ਚੱਲ ਨਹੀਂ ਸਕਦੇ, ਹਰ ਪਾਸੇ ਗੰਦਗੀ ਦੇ ਢੇਰ ਲੱਗ ਚੁੱਕੇ ਹਨ ਅਤੇ ਸੀਵਰੇਜ ਖ਼ਰਾਬ ਹੋਣ ਕਾਰਨ ਗੰਦਾ ਪਾਣੀ ਸੜਕਾਂ ’ਤੇ ਆ ਚੁੱਕਿਆ ਹੈ ਜਿਸ ਨਾਲ ਮਹਾਂਮਾਰੀ ਫ਼ੈਲਣ ਦਾ ਅਸ਼ੰਕਾ ਵਧ ਗਈ ਹੈ। ਸ਼ਹਿਰ ਵਿੱਚ ਵਧ ਰਹੀ ਮਹਾਂਮਾਰੀ ਦੇ ਖਤਰੇ ਨੂੰ ਧਿਆਨ ’ਚ ਰੱਖਦਿਆਂ ਪ੍ਰਸ਼ਾਸਨ ਵੱਲੋਂ ਸਫਾਈ ਕਰਮਚਾਰੀਆਂ ਨੂੰ ਮਨਾਉਣ ਦਾ ਹਰ ਸੰਭਵ ਯਤਨ ਕੀਤਾ ਜਾ ਰਿਹਾ ਹੈ।