ਸਤਲੁਜ ਦਰਿਆ ਨੇ ਮਚਾਈ ਤਬਾਹੀ, ਗਿਦੜਪਿੰਡੀ ਨੇੜਿਓਂ ਟੁੱਟਿਆ ਬੰਨ੍ਹ - satluj river
🎬 Watch Now: Feature Video
ਪੰਜਾਬ ਵਿੱਚ ਪਿਛਲੇ ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ ਜਿਸ ਕਰਕੇ ਕਈ ਇਲਾਕੇ ਹੜ੍ਹ ਤੋਂ ਪ੍ਰਭਾਵਿਤ ਹੋ ਗਏ ਹਨ ਤੇ ਨਾਲ ਹੀ ਸਤਲੁਜ ਦਰਿਆ ਵਿਚ ਵੀ ਪਾਣੀ ਦਾ ਪੱਧਰ ਵੱਧ ਗਿਆ ਹੈ। ਇਸ ਦੇ ਚਲਦਿਆਂ ਮੱਖੂ ਕਸਬੇ ਦੇ ਪਿੰਡ ਗਿਦੜਪਿੰਡੀ 'ਚ ਬੰਨ੍ਹ ਟੁੱਟ ਗਿਆ ਜਿਸ ਕਰਕੇ ਫ਼ਿਰੋਜ਼ਪੁਰ ਨਾਲ ਲੱਗਦੇ 5 ਪਿੰਡ ਪਾਣੀ ਦੀ ਮਾਰ ਹੇਠ ਆ ਗਏ ਹਨ। ਘਰਾਂ ਵਿੱਚ ਪਾਣੀ ਵੜਨ ਕਰਕੇ ਲੋਕਾਂ ਨੂੰ ਕਾਫ਼ੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਉਨ੍ਹਾਂ ਦੀ ਮੁਸ਼ਕਿਲ ਸੁਣਨ ਲਈ ਜਦੋਂ ਈਟੀਵੀ ਭਾਰਤ ਨੇ ਉਨ੍ਹਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਜਿੰਨਾਂ ਪਾਣੀ ਇਸ ਵਾਰ ਆਇਆ ਇੰਨਾਂ ਤਾਂ 88 ਵੇਲੇ ਵੀ ਨਹੀਂ ਆਇਆ। ਉਨ੍ਹਾਂ ਕਿਹਾ ਕਿ ਸਾਡੇ ਘਰਾਂ ਵਿੱਚ ਪਾਣੀ ਵੜ ਗਿਆ ਹੈ ਤੇ ਲੋਕ ਛੱਤਾਂ 'ਤੇ ਖੜ੍ਹੇ ਹਨ। ਕਈਆਂ ਦੇ ਪਸ਼ੂ ਪਾਣੀ ਵਿੱਚ ਖੜ੍ਹੇ ਹਨ ਤੇ ਨਾਲ ਹੀ ਕਿਹਾ ਕਿ ਪ੍ਰਸ਼ਾਸਨ ਵੱਲੋਂ ਇੱਕ ਦਿਨ ਪਹਿਲਾਂ ਦੱਸਿਆ ਗਿਆ ਜਿਸ ਕਰਕੇ ਕਾਫ਼ੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ।