ਬਟਾਲਾ 'ਚ ਰਾਵਣ ਦਹਿਨ ਮੌਕੇ ਵੱਡਾ ਹਾਦਸਾ ਹੋਣ ਤੋਂ ਟੱਲਿਆ, ਵਾਲ-ਵਾਲ ਬਚੇ ਕਾਂਗਰਸੀ ਆਗੂ - ਦੁਸਹਿਰੇ ਦਾ ਤਿਉਹਾਰ
🎬 Watch Now: Feature Video
ਗੁਰਦਾਸਪੁਰ: ਬਟਾਲਾ 'ਚ ਦੁਸਹਿਰੇ ਦੇ ਮੌਕੇ 'ਤੇ ਕਾਂਗਰਸ ਪਾਰਟੀ ਦੇ ਆਗੂਆਂ ਵੱਲੋਂ ਰਾਵਣ ਦਹਿਨ ਦਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਮੌਕੇ ਇਥੇ ਕਾਂਗਰਸੀ ਨੇਤਾ ਅਸ਼ਵਨੀ ਸੇਖੜੀ ਮੁੱਖ ਮਹਿਮਾਨ ਵਜੋਂ ਪੁੱਜੇ। ਜਿਵੇਂ ਹੀ ਸੇਖੜੀ ਹੋਰਨਾਂ ਆਗੂਆਂ ਨਾਲ ਰਾਵਣ ਦੇ ਪੁਤਲੇ ਨੂੰ ਅੱਗ ਲਾਉਣ ਪੁੱਜੇ ਉਵੇਂ ਅੱਗ ਦੀਆਂ ਲਪਟਾਂ ਪੈਣ ਕਾਰਨ ਪੁਤਲੇ 'ਚ ਧਮਾਕੇ ਹੋਣੇ ਸ਼ੁਰੂ ਹੋ ਗਏ। ਇਸ ਦੌਰਾਨ ਕਾਂਗਰਸੀ ਆਗੂਆਂ ਸਣੇ ਲੋਕਾਂ ਨੇ ਭੱਜ ਕੇ ਆਪਣੀ ਜਾਨ ਬਚਾਈ। ਜਦਕਿ ਅਸ਼ਵਨੀ ਉਥੇ ਜ਼ਮੀਨ 'ਤੇ ਡਿੱਗ ਪਏ ਤੇ ਸਥਾਨਕ ਲੋਕਾਂ ਨੇ ਉਨ੍ਹਾਂ ਦੀ ਜਾਨ ਬਚਾਈ। ਜਿਸ ਦੇ ਚਲਦੇ ਇੱਕ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ।